ਅੱਜ 8 ਜਨਵਰੀ ਬੁੱਧਵਾਰ ਨੂੰ ਕਿਸਾਨ, ਮਜ਼ਦੂਰ ਤੇ ਹੋਰ ਜੱਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ ਇਸ ਨੂੰ ‘ਮਹਾਂਬੰਦ’ ਦਾ ਨਾਂਅ ਵੀ ਦਿੱਤਾ ਜਾ ਰਿਹਾ ਹੈ। ਇਹ ਹੜਤਾਲ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਈ ਹੈ।ਇਸ ਹੜਤਾਲ ਨਾਲ ਬੈਂਕਾਂ ’ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਅੱਜ ਹੀ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਕਿਸਾਨ ਜੱਥੇਬੰਦੀਆਂ ਦੇ ਐਲਾਨ ਮੁਤਾਬਕ ਅੱਜ ਕਿਸਾਨ ਸ਼ਹਿਰਾਂ ’ਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਨਹੀਂ ਕਰਨਗੇ।
ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ ’ਚ 10 ਕੇਂਦਰੀ ਟਰੇਡ ਯੂਨੀਅਨਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ।ਜਿਸ ਬੈਂਕ ਬ੍ਰਾਂਚ ਦੇ ਮੁਲਾਜ਼ਮ ਹੜਤਾਲ ਦੀ ਹਮਾਇਤ ਕਰਨਗੇ, ਉੱਥੇ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਏਟੀਐੱਮ ’ਚ ਵੀ ਪੈਸਿਆਂ ਦੀ ਕਿੱਲਤ ਹੋ ਸਕਦੀ ਹੈ। ਭਾਵੇਂ ਬੀਤੇ ਦਿਨੀਂ ਸਟੇਟ ਬੈਂਕ ਆੱਫ਼ ਇੰਡੀਆ ਵੱਲੋਂ ਕਿਹਾ ਗਿਆ ਕਿ ਹੜਤਾਲ ’ਚ ਭਾਗ ਲੈਣ ਵਾਲੀਆਂ ਯੂਨੀਅਨਾਂ ’ਚ ਸਾਡੇ ਬੈਂਕ ਮੁਲਾਜ਼ਮਾਂ ਦੀ ਮੈਂਬਰਸ਼ਿਪ ਬਹੁਤ ਘੱਟ ਹੈ ਹੋ ਸਕਦਾ ਹੈ ਬੈਂਕ ਦੇ ਕੰਮਕਾਜ ਉੱਤੇ ਹੜਤਾਲ ਦਾ ਅਸਰ ਘੱਟ ਤੋਂ ਘੱਟ ਹੋਵੇ ।
ਦੇਸ਼ ਪੱਧਰੀ ਹੜਤਾਲ ’ਚ ਆਲ ਇੰਡੀਆ ਬੈਂਕ ਮੁਲਾਜ਼ਮ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ, ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਆੱਫ਼ ਇੰਡੀਆ, ਇੰਡੀਅਨ ਨੈਸ਼ਨਲ ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਭਾਰਤੀ ਰਾਸ਼ਟਰੀ ਬੈਂਕ ਅਧਿਕਾਰੀ ਕਾਂਗਰਸ ਤੇ ਬੈਂਕ ਕਰਮਚਾਰੀ ਸੈਨਾ ਮਹਾਂਸੰਘ ਜਿਹੀਆਂ ਬੈਂਕ ਯੂਨੀਅਨਾਂ ਸ਼ਾਮਲ ਹੋਣਗੀਆਂ।
West Bengal: Protesters also block railway track in Kanchrapara,North 24 Parganas. Ten trade unions have called for #BharatBandh today against 'anti-worker policies of Central Govt' https://t.co/NkSTHTirXv pic.twitter.com/bbTf9Xydhh
— ANI (@ANI) January 8, 2020