ਦੇਸ ਵਿਆਪੀ ਹੜਤਾਲ, ਧਰਨੇ ਮੁਜਾਹਰੇ ਤੇ ਸੜਕੀ ਜਾਮ

866

ਬਠਿੰਡਾ/ 8 ਜਨਵਰੀ/ ਬਲਵਿੰਦਰ ਸਿੰਘ ਭੁੱਲਰ

ਕੇਂਦਰ ਸਰਕਾਰ ਦੀਆਂ ਰਾਸ਼ਟਰ ਅਤੇ ਲੋਕ ਵਿਰੋਧੀ ਆਰਥਿਕ ਨੀਤੀਆਂ ਖਿਲਾਫ 10 ਕੇਂਦਰੀ ਟਰੇਡ ਯੂਨੀਅਨਾਂ ਅਤੇ 250 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਜਿਲ੍ਹਾ ਬਠਿੰਡਾ ਵਿੱਚ ਚੰਗਾ ਹੁੰਗਾਰਾ ਮਿਲਿਆ। ਸ਼ਹਿਰ ਦੀਆਂ ਦੁਕਾਨਾਂ ਬੰਦ ਕਰਨ ਦਾ ਹੁੰਗਾਰਾ ਤਾਂ ਭਾਵੇਂ ਮੱਠਾ ਸੀ, ਪਰ ਜਿਲ੍ਹੇ ਦੇ ਸਮੁੱਚੇ ਡਾਕਘਰ ਮੁਕੰਮਲ ਬੰਦ ਰਹੇ, ਦਫ਼ਤਰਾਂ ਵਿੱਚ ਹਾਜਰੀ ਘੱਟ ਸੀ ਮੁਲਾਜਮਾਂ ਨੇ ਧਰਨਿਆਂ ਮੁਜਾਹਰਿਆਂ ਤੇ ਸੜਕੀ ਜਾਮ ਵਿੱਚ ਪ੍ਰਭਾਵਸ਼ਾਲੀ ਹਾਜਰੀ ਭਰੀ। ਬਠਿੰਡਾ ਸ਼ਹਿਰ ਦੇ ਚਿਲਡਰਨ ਪਾਰਕ ਵਿੱਚ ਸੀਟੂ ਦੀ ਅਗਵਾਈ ਵਿੱਚ ਸਨਅੱਤੀ ਅਦਾਰਿਆਂ ਦੀਆਂ ਯੂਨੀਅਨਾਂ, ਆਂਗਨਵਾੜੀ ਯੂਨੀਅਨ, ਬੈਂਕ ਜਥੇਬੰਦੀਆਂ, ਐ¤ਮ ਈ ਐਸ ਵਰਕਰ ਯੂਨੀਅਨ, ਆਸ਼ਾ ਵਰਕਰਜ਼ ਯੂਨੀਅਨ, ਐ¤ਨ ਐ¤ਫ ਐ¤ਲ ਯੂਨੀਅਨ, ਮਿਡ ਡੇ ਮੀਲ ਵਰਕਰਜ਼ ਯੂਨੀਅਨ, ਮੈਡੀਕਲ ਪ੍ਰੈਕਟਸ਼ੀਨਰ ਯੂਨੀਅਨ, ਗ੍ਰਾਸਿਮ ਕੰਟਰੈਕਟਰ ਵਰਕਰਜ ਯੂਨੀਅਨ, ਅੰਬੂਜਾ ਸੀਮਿੰਟ ਯੂਨੀਅਨ, ਪੈਨਸਨਰਜ਼ ਯੂਨੀਅਨ ਨੇ ਰੈਲੀ ਕੀਤੀ। ਇਸ ਉਪਰੰਤ ਮਾਰਚ ਕਰਦਿਆਂ ਜਿਲ੍ਹਾ ਹੈੱਡਕੁਆਟਰ ਦੇ ਨਜਦੀਕ ਸੜਕ ਜਾਮ ਕਰਕੇ ਧਰਨਾ ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਜਿੱਥੇ ਬੁਲਾਰਿਆਂ ਨੇ ਜਥੇਬੰਦੀਆਂ ਦੀ ਏਕਤਾ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਪਣੇ ਹੱਕਾਂ ਦੀ ਰਾਖੀ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਨਿਜਾਤ ਹਾਸਲ ਕਰਨ ਲਈ ਇੱਕਮੁੱਠਤਾ ਕਾਇਮ ਰੱਖਣ ਤੇ ਜੋਰ ਦਿੱਤਾ। ਇਸ ਮੌਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਇਲਾਵਾ ਜੇ ਐੱਨ ਯੂ ਤੇ ਹੋਏ ਹਮਲੇ, ਪੰਜਾਬ ਸਰਕਾਰ ਵੱਲੋਂ ਪੁਲਿਸ ਕਰਮਚਾਰੀਆਂ ਦੀ 13ਵੀਂ ਤਨਖਾਹ ਖੋਹਣ ਅਤੇ ਮਹਿੰਗਾਈ ਦਾ ਮੁੱਦਾ ਵੀ ਭਾਰੂ ਰਿਹਾ। ਇਸ ਧਰਨੇ ਵਿੱਚ ਕੁੱਲ ਹਿੰਦ ਕਿਸਾਨ ਸਭਾ, ਸੀ ਪੀ ਆਈ ਐ¤ਮ, ਇੰਟਕ ਨੇ ਭਰਾਤਰੀ ਜਥੇਬੰਦੀ ਵੱਲੋਂ ਸਮੂਲੀਅਤ ਕੀਤੀ। ਧਰਨੇ ਨੂੰ ਸਰਵ ਸ੍ਰੀ ਬਲਕਾਰ ਸਿੰਘ, ਗਗਨਦੀਪ ਸਿੰਘ, ਚਰਨਜੀਤ ਕੌਰ, ਐੱਮ ਐੱਮ ਬਹਿਲ, ਹਰਬੰਸ ਸਿੰਘ, ਕੁਲਵੰਤ ਸਿੰਘ ਕਿੰਗਰਾ ਆਦਿ ਨੇ ਸੰਬੋਧਨ ਕੀਤਾ। ਧਰਨਾਕਾਰੀਆਂ ਨੇ ਧਰਨੇ ਦੌਰਾਨ ਐਂਬੂਲੈਂਸ ਗੱਡੀਆਂ ਨੂੰ ਰਸਤਾ ਛੱਡ ਕੇ ਸ਼ਹਿਰੀਆਂ ਦੀ ਹਮਦਰਦੀ ਵੀ ਹਾਸਲ ਕੀਤੀ। ਇੰਟਕ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਸਥਾਨਕ ਕੇਨਰਾ ਬੈਂਕ ਨਜਦੀਕ ਰੈਲੀ ਕੀਤੀ ਗਈ, ਜਿਸ ਵਿੱਚ ਜੰਗਲਾਤ ਵਰਕਰਜ ਯੁਨੀਅਨ, ਪੰਜਾਬ ਸੁਰਾਰਡੀਨੇਟ ਸਰਵਿਸਿਜ ਫੈਡਫਰੇਸਨ, ਦੀ ਕਲਾਸ ਫੋਰ ਗੌਰਮਿੰਟ ਇੱਲਪਾਈਜ ਯੂਨੀਅਨ, ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ, ਪੰਜਾਬ ਨਿਰਮਾਣ ਮਜਦੂਰ ਯੂਨੀਅਨ, ਆਲ ਇੰਡੀਆ ਬੈਂਕ ਇਪਲਾਈਜ ਐਸੋਸੀਏਸਨ, ਸੀਵਰੇਜ ਵਰਕਰਜ ਯੂਨੀਅਨ, ਟੈਕਨੀਕਲ ਸਰਵਿਸਜ ਯੂਨੀਅਨ ਥਰਮਲ ਬਠਿੰਡਾ ਆਦਿ ਸਾਮਲ ਸਨ। ਇਸ ਰੈਲੀ ਨੂੰ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਜਿਲ੍ਹਾ ਸਕੱਤਰ ਕਾ: ਜਗਜੀਤ ਸਿੰਘ ਜੋਗਾ, ਕਾ: ਪ੍ਰੀਤਮ ਸਿੰਘ ਭੁੱਲਰ, ਮਨਜੀਤ ਸਿੰਘ, ਮੱਖਣ ਸਿੰਘ ਖਣਗਵਾਲ, ਬੱਗਾ ਸਿੰਘ ਨੇ ਸੰਬੋਧਨ ਕੀਤਾ। ਪੋਸਟਲ ਯੂਨੀਅਨ ਨੇ ਮੁੱਖ ਡਾਕਘਰ ਮੂਹਰੇ ਧਰਨਾ ਲਾ ਕੇ ਹੜਤਾਲ ਵਿੱਚ ਪੂਰਾ ਸਾਥ ਦਿੱਤਾ। ਜਦ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਹੋਰ ਕਿਸਾਨ ਜਥੇਬੰਦੀਆਂ ਸਮੇਤ ਡੀ ਸੀ ਦਫਤਰ ਦੇ ਸਾਹਮਣੇ ਧਰਨਾ ਲਾ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ।

Real Estate