ਕੀ ਹਾਲੇ ਵੀ ਲੰਮਾਂ ਸਮਾਂ ਲਟਕ ਸਕਦੀ ਹੈ ਨਿਰਭੈਯਾ ਕਾਂਡ ਦੇ ਦੋਸ਼ੀਆਂ ਦੀ ਫਾਂਸੀ ?

998

ਨਿਰਭੈਯਾ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਚਾਰਾਂ ਦੋਸ਼ੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੌਤ ਦੀ ਸਜ਼ਾ ਦਾ ਸਮਾਂ ਤਹਿ ਕਰ ਦਿਤਾ ਹੈ । ਇਨ੍ਹਾਂ ਚਾਰਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ। ਪਰ ਕੀ ਹਾਲੇ ਵੀ ਮੌਤ ਦੇ ਵਾਰੰਟ ਜਾਰੀ ਹੋਣ ਤੋਂ ਬਾਅਦ ਵੀ ਇਹ ਚਾਰੇ ਫਾਂਸੀ ਤੋਂ ਬਚ ਸਕਦੇ ਹਨ? ਕਾਨੂੰਨੀ ਮਾਹਰਾਂ ਦੇ ਅਨੁਸਾਰ, ਇਸ ਕੇਸ ਵਿੱਚ ਹੁਣ ਵਿਵਹਾਰਕਿ ਤੌਰ ਉੱਤੇ ਕਯੂਰੇਟਿਵ ਪਟੀਸ਼ਨ ਦਾ ਰਸਤਾ ਬੰਦ ਹੋ ਗਿਆ ਹੈ ਅਤੇ ਨਿਰਭਯਾ ਦੇ ਚਾਰੇ ਦੋਸ਼ੀ ਰਹਿਮ ਪਟੀਸ਼ਨ ਭਾਵ ਮਰਸੀ ਪਟੀਸ਼ਨ ਦਾਇਰ ਕਰ ਸਕਦੇ ਹਨ।
ਕਿਉਂ ਕਿ ਪਿੜਲੇ ਸਮੇਂ ਵਿੱਚ ਸੰਸਦ ਉੱਤੇ ਹਮਲੇ ਦੇ ਦੋਸ਼ੀ ਮੁਹੰਮਦ ਅਫਜ਼ਲ ਦੇ ਮਾਮਲੇ ਵਿੱਚ ਮੌਤ ਦਾ ਵਾਰੰਟ ਜਾਰੀ ਹੋਣ ਤੋਂ ਬਾਅਦ ਮਰਸੀ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਡੈੱਥ ਵਾਰੰਟ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਗਈ ਸੀ। ਰਹਿਮ ਪਟੀਸ਼ਨ ਦਾ ਨਿਪਟਾਰਾ ਰਾਸ਼ਟਰਪਤੀ ਕਿੰਨੇ ਦਿਨਾਂ ਵਿੱਚ ਕਰਨਗੇ ਇਸ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਹੈ।ਅਫਜ਼ਲ ਗੁਰੂ ਨੂੰ 20 ਅਕਤੂਬਰ 2006 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਅਫਜ਼ਲ ਦੀ ਪਤਨੀ ਦੀ ਰਹਿਮ ਦੀ ਅਪੀਲ ਤੋਂ ਬਾਅਦ ਫਾਂਸੀ ਰੋਕ ਦਿੱਤੀ ਗਈ ਸੀ। ਫਿਰ 3 ਫਰਵਰੀ 2013 ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਅਤੇ 9 ਫਰਵਰੀ 2013 ਨੂੰ ਅਫਜ਼ਲ ਗੁਰੂ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ।
ਹੁਣ ਜੇਕਰ ਨਿਰਭੈਯਾ ਦੇ ਚਾਰੇ ਦੋਸ਼ੀ ਰਹਿਮ ਦੀ ਅਪੀਲ ਦਾਇਰ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਫਾਂਸੀ ਉੱਤੇ ਚੜ੍ਹਾਇਆ ਜਾਣਾ ਤੈਅ ਹੈ।

Real Estate