ਈਰਾਨ-ਯੂਕਰੇਨ ਜਹਾਜ਼ ਹਾਦਸਾ ਸਵਾਲਾਂ ‘ਚ : 2 ਦਿਨ ਪਹਿਲਾਂ ਹੋਈ ਸੀ ਜਾਂਚ ਤੇ ਨਵਾਂ ਹੀ ਸੀ ਜਹਾਜ਼ !

1974

ਈਰਾਨ ਦੇ ਤਹਿਰਾਨ ਦੇ ਬਾਹਰੀ ਇਲਾਕੇ ਵਿੱਚ ਬੁੱਧਵਾਰ ਨੂੰ ਆਪਣੇ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ, ਯੂਕਰੇਨ ਦੀ ਏਅਰਲਾਈਨ ਨੇ ਕਿਹਾ ਕਿ ਬੋਇੰਗ 737 ਦਾ ਨਿਰਮਾਣ ਸਾਲ 2016 ਵਿੱਚ ਕੀਤਾ ਗਿਆ ਸੀ ਅਤੇ ਇਸ ਹਾਦਸੇ ਤੋਂ ਸਿਰਫ ਦੋ ਦਿਨ ਪਹਿਲਾਂ ਉਸ ਦੀ ਜਾਂਚ ਕੀਤੀ ਗਈ ਸੀ। ਯੂਕਰੇਨ ਦੀ ਅੰਤਰਰਾਸ਼ਟਰੀ ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, ਇਹ ਜਹਾਜ਼ ਸਾਲ 2016 ਵਿੱਚ ਤਿਆਰ ਕੀਤਾ ਗਿਆ ਸੀ, ਜਿਸ ਨੂੰ ਏਅਰਲਾਈਨ ਨੇ ਸਿੱਧੇ (ਬੋਇੰਗ) ਫੈਕਟਰੀ ਤੋਂ ਪ੍ਰਾਪਤ ਕੀਤਾ ਸੀ। ਜਹਾਜ਼ ਨੇ ਇਸ ਦੀ ਅੰਤਮ ਤਕਨੀਕੀ ਜਾਂਚ 6 ਜਨਵਰੀ 2020 ਨੂੰ ਕੀਤੀ ਸੀ।
ਬੁੱਧਵਾਰ ਨੂੰ ਯੂਕਰੇਨ ਦਾ ਇਹ ਜਹਾਜ਼ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਖੋਮੈਨੀ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ ਅਤੇ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਯੂਕਰੇਨ ਦਾ ਬੋਇੰਗ 737-800 ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਕ੍ਰੈਸ਼ ਹੋ ਗਿਆ। ਇਹ ਹਾਦਸਾ ਤਹਿਰਾਨ ਦੇ ਦੱਖਣ-ਪੱਛਮੀ ਉਪਨਗਰ ਪਾਰੰਦ ਨੇੜੇ ਹੋਇਆ। ਇਸ ਹਾਦਸੇ ਦਾ ਕਾਰਨ ਜਹਾਜ਼ ਵਿੱਚ ਤਕਨੀਕੀ ਨੁਕਸ ਦੱਸਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਸ ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ ਸਮੂਹ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਹਨ।

Real Estate