ਰਾਸਟਰ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ 8 ਨੂੰ ਮੁਕੰਮਲ ਚੱਕਾ ਜਾਮ ਹੋਵੇਗਾ -ਰਘੂਨਾਥ ਸਿੰਘ

579

ਬਠਿੰਡਾ/ 6 ਜਨਵਰੀ/ ਬਲਵਿੰਦਰ ਸਿੰਘ ਭੁੱਲਰ

ਸੀਟੂ ਨਾਲ ਸਬੰਧਤ ਵੱਖ ਵੱਖ ਮਜਦੂਰ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੀਟੂ ਜਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਕਾ: ਬਲਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈੇ। ਜਿਸ ਵਿੱਚ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾ: ਰਘੂਨਾਥ ਸਿੰਘ ਉਚੇਚੇ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭਾਰਤ ਦੇ ਕਿਰਤੀਆਂ ਕਿਸਾਨਾਂ ਦੇ ਗੂੜ੍ਹੇ ਖੂਨ ਪਸੀਨੇ ਨਾਲ ਉਸਾਰੇ ਗਏ ਜਨਤਕ ਖੇਤਰ ਦਾ ਅੰਨ੍ਹੇਵਾਹ ਨਿੱਜੀਕਰਨ ਕਰਕੇ ਕੌੜੀਆਂ ਦੇ ਭਾਅ ਬਹੁਕੌਮੀ ਕੰਪਨੀਆਂ ਅਤੇ ਅੰਬਾਨੀਆਂ ਅਦਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਭਾਜਪਾ ਦੀਆਂ ਇਹਨਾਂ ਲੋਕਮਾਰੂ ਰਾਸ਼ਟਰ ਵਿਰੋਧੀ ਨੀਤੀਆਂ ਦੇ ਚਲਦਿਆਂ ਭਾਰਤ ਦੀ ਆਰਥਿਕ ਪ੍ਰਭੂਸੱਤਾ ਅਤੇ ਸਵੈ ਨਿਰਭਰਤਾ ਖਤਰੇ ਵਿੱਚ ਪੈ ਗਈਆਂ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਸਾਸਨ ਦੌਰਾਨ ਲੋਕਾਂ ਦੇ ਜੀਵਨ ਗੁਜਾਰੇ ਲਈ ਵਰਤੀਆਂ ਜਾਣ ਵਾਲੀਆਂ ਜਰੂਰੀ ਵਸਤਾਂ ਦੀਆਂ ਕੀਮਤਾਂ ਅਤੇ ਜਰੂਰੀ ਸੇਵਾਵਾਂ ਦੇ ਰੇਟਾਂ ਵਿੱਚ ਲਗਾਤਾਰ ਰਿਕਾਰਡ ਤੋੜ ਵਾਧਾ ਹੋਇਆ ਹੈ। ਰਿਜਰਵ ਬੈਂਕ ਦਾ ਰਿਜਰਵ ਖਜ਼ਾਨਾ ਖਾਲੀ ਕਰਨ ਅਤੇ ਬੈਂਕ ਘੋਟਾਲੇ ਕਰਨ ਵਿੱਚ ਵੀ ਮੋਦੀ ਸਰਕਾਰ ਨੇ ਪੁਰਾਣੇ ਬਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਭਾਰਤ ਦਾ ਅਰਥਚਾਰਾ ਭਾਰੀ ਮੰਦੀ ਦੀ ਗ੍ਰਿਫਤ ਵਿੱਚ ਆ ਗਿਆ ਹੈ। ਵਿਕਾਸ ਦਰ ਚਾਰ ਪੰਜ ਫੀਸਦੀ ਤੋਂ ਵੀ ਘਟਦੀ ਜਾ ਰਹੀ ਹੈ ਅਤੇ ਕਿਸਾਨਾਂ ਦੀਆਂ ਖੁਦਕਸੀਆਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਸੀਟੂ ਆਗੂ ਨੇ ਕਿਹਾ ਕਿ ਜਿੱਥੇ ਮੋਦੀ ਸਰਕਾਰ ਵੱਲੋਂ ਦੇਸ਼ ਵੇਚਣ ਵਾਲੀਆਂ ਨੀਤੀਆਂ ਘੜੀਆਂ ਜਾ ਰਹੀਆਂ ਹਨ, ਉਥੇ ਦੇਸ ਦੇ ਜਮਹੂਰੀ, ਧਰਮ ਨਿਰਪੱਖ ਢਾਂਚੇ ਉੱਤੇ ਇੱਕ ਤੋਂ ਬਾਅਦ ਦੂਜਾ ਹਮਲਾ ਕਰਕੇ ਦੇਸ਼ ਨੂੰ ਫਿਰਕੂ ਅਧਾਰ ਤੇ ਵੰਡਣ ਦੀਆਂ ਸਾਜਿਸਾਂ ਵੀ ਘੜੀਆਂ ਜਾ ਰਹੀਆਂ ਹਨ ਅਤੇ ਲੋਕਾਂ ਵਿੱਚ ਲਗਾਤਾਰ ਫਿਰਕੂ ਨਫ਼ਰਤ ਅਤੇ ਤਨਾਅ ਵਧਾਇਆ ਜਾ ਰਿਹਾ ਹੈ। ਜੰਮੂ ਕਸਮੀਰ ਵਿੱਚ ਧਾਰਾ 370 ਅਤੇ 35 ਏ ਖਤਮ ਕਰਕੇ ਮੋਦੀ ਸਰਕਾਰ ਨੇ ਜਿੱਥੇ ਭਾਰਤ ਦੇ ਧਰਮ ਨਿਰਪੱਖ ਢਾਂਚੇ ਨੂੰ ਲਹੂ ਲੁਹਾਣ ਕਰ ਦਿੱਤਾ ਹੈ, ਉ¤ਥੇ ਜਮਹੂਰੀਅਤ ਅਤੇ ਸੰਘਵਾਦ ਦਾ ਵੀ ਘਾਣ ਕਰਕੇ ਰੱਖ ਦਿੱਤਾ ਹੈ।
ਕਾ: ਰਘੂਨਾਥ ਨੇ ਕਿਹਾ ਕਿ ਸਾਰੀਆਂ ਸੰਵਿਧਾਨਿਕ ਸੰਸਥਾਵਾਂ ਸੀ ਬੀ ਆਈ, ਈਡੀ, ਰਿਜਰਵ ਬੈਂਕ ਆਫ ਇੰਡੀਆਂ, ਚੋਣ ਕਮਿਸਨ, ਪਰਸਾਰ ਭਾਰਤੀ ਸਮੇਤ ਰਾਸਟਰਪਤੀ ਅਤੇ ਗਵਰਨਰ ਦੇ ਅਹੁਦਿਆਂ ਦੀ ਵੀ ਸਰੇਆਮ ਭਾਜਪਾ ਦੇ ਸਿਆਸੀ ਹਿਤਾਂ ਲਈ ਦੁਰਾਵਰਤੋਂ ਕੀਤੀ ਜਾ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ, ਐਨ ਆਰ ਸੀ ਅਤੇ ਐਨ ਪੀ ਆਰ ਦੇ ਮੁੱਦੇ ਨੂੰ ਲੈ ਕੇ ਇੱਕ ਵਾਰ ਫਿਰ ਫਿਰਕੂ ਜ਼ਹਿਰ ਫੈਲਾਈ ਜਾ ਰਹੀ ਹੈ। ਜਿਸਦੇ ਵਿਰੋਧ ਸਾਰਾ ਦੇਸ ਇੱਕਜੁੱਟ ਹੋ ਕੇ ਸੜਕਾਂ ਤੇ ਆ ਗਿਆ ਹੈ। ਉਹਨਾਂ ਕਿਹਾ ਕਿ ਬੀਤੇ ਦਿਨ ਜੇ ਐ¤ਨ ਯੂ ਦਿੱਲੀ ਦੇ ਕੈਂਪਸ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਉ¤ਤੇ ਏ ਬੀ ਵੀ ਪੀ ਦੇ ਗੁੰਡਿਆਂ ਵੱਲੋਂ ਕੀਤੇ ਹਮਲੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਨੇ ਫਾਸ਼ੀਵਾਦੀ ਹੱਥ ਕੰਡੇ ਅਪਣਾਉਣ ਦੇ ਮਨਸੂਬੇ ਲਾਗੂ ਕਰਨੇ ਅਰੰਭ ਕਰ ਦਿੱਤੇ ਹਨ। ਸੀਟੂ ਆਗੂ ਨੇ ਕਿਹਾ ਕਿ ਭਾਰਤ ਦੇ ਸਮੁੱਚੇ ਕਿਰਤੀ ਕਿਸਾਨ 8 ਜਨਵਰੀ ਨੂੰ ਹੜਤਾਲ ਕਰਕੇ ਮੋਦੀ ਸਰਕਾਰ ਦੀਆਂ ਦੇਸ ਵੇਚਣ ਅਤੇ ਵੰਡਣ ਵਾਲੀਆਂ ਫਿਰਕੂ ਫਾਸੀਵਾਦੀ, ਲੋਕ ਮਾਰੂ ਤੇ ਰਾਸਟਰ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਮੁਕੰਮਲ ਚੱਕਾ ਜਾਮ ਕਰਨਗੇ। ਇਸ ਮੌਕੇ ਸੀਟੂ ਦੇ ਜਿਲ੍ਹਾ ਜਨਰਲ ਸਕੱਤਰ ਕਾ: ਬਲਕਾਰ ਸਿੰਘ, ਪਧਾਨ ਇੰਦਰਜੀਤ ਸਿੰਘ, ਗਗਨਦੀਪ ਜਨਰਲ ਸਕੱਤਰ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ, ਪ੍ਰਤਿਭਾ ਸਰਮਾਂ ਜਿਲਾ ਵਿੱਤ ਸਕੱਤਰ ਆਂਗਨਵਾੜੀ ਮੁਲਾਜਮ ਯੂਨੀਅਨ ਪੰਜਾਬ ਨੇ ਕਿਹਾ ਕਿ ਬਠਿੰਡਾ ਜਿਲੇ ਦੇ ਹਜਾਰਾਂ ਕਿਰਤੀ ਕਿਸਾਨ 8 ਜਨਵਰੀ ਨੂੰ ਹੜਤਾਲ ਕਰਕੇ ਸੜਕਾਂ ਤੇ ਆ ਜਾਣਗੇ ਅਤੇ ਥਾਂ ਥਾਂ ਰੋਸ ਰੈਲੀਆਂ ਤੇ ਵਿਖਾਵੇ ਕਰਕੇ ਸੜਕਾਂ ਅਤੇ ਰੇਲ ਲਾਈਨਾਂ ਤੇ ਧਰਨੇ ਦੇਣਗੇ। ਇਸ ਮੌਕੇ ਜੇ ਐ¤ਨ ਯੂ ਦਿੱਲੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਕੀਤੇ ਸਾਜ਼ਿਸੀ ਗੁੰਡਾ ਹਮਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ।

Real Estate