ਦਿੱਲੀ ਦਾ ਹੀ ਇੱਕ ਵਿਅਕਤੀ ਕਹਿੰਦਾ ਮੈਂ ਕਰਵਾਇਆ ਜੇਐਨਯੂ ਚ ਹਮਲਾ !

800

ਜੇਐਨਯੂ ਚ ਐਤਵਾਰ ਰਾਤ ਹੋਏ ਹਮਲੇ ਤੇ ਸ਼ਾਲੀਮਾਰ ਗਾਰਡਨਜ਼ ਚ ਰਹਿਣ ਵਾਲੇ ਪਿੰਕੀ ਚੌਧਰੀ ਨੇ ਦਾਅਵਾ ਕੀਤਾ ਹੈ ਇਹ ਉਸ ਨੇ ਕਰਵਾਇਆ ਹੈ । ਸੋਮਵਾਰ ਰਾਤ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਰਾਹੀ ਪਿੰਕੀ ਚੌਧਰੀ ਨਾਮ ਦਾ ਵਿਆਕਤੀ ਕਹਿ ਰਿਹਾ ਹੈ ਕਿ ਜਿਹੜਾ ਵੀ ਦੇਸ਼ ਵਿਰੋਧੀ ਗਤੀਵਿਧੀਆਂ ਕਰੇਗਾ, ਉਸ ਦਾ ਨਤੀਜਾ ਜੇ ਐਨ ਯੂ ਦੇ ਵਿਦਿਆਰਥੀਆਂ ਵਾਂਗ ਹੋਵੇਗਾ। ਭੁਪਿੰਦਰ ਤੋਮਰ ਉਰਫ ਪਿੰਕੀ ਚੌਧਰੀ ਨੇ ਵੀਡੀਓ ਚ ਕਿਹਾ ਹੈ ਕਿ ਅਸੀਂ ਜੇਐਨਯੂ ਚ ਐਤਵਾਰ ਰਾਤ ਦੇ ਹਮਲੇ ਦੀ ਸਾਰੀ ਜ਼ਿੰਮੇਵਾਰੀ ਲੈਂਦੇ ਹਾਂ। ਸਾਡੇ ਧਰਮ ਦੇ ਵਿਰੁੱਧ ਇੰਨਾ ਗਲਤ ਬੋਲਣਾ ਉਨ੍ਹਾਂ ਲਈ ਸਹੀ ਨਹੀਂ ਹੈ। ਕਈ ਸਾਲਾਂ ਤੋਂ ਜੇਐਨਯੂ ਕੁਝ ਪਾਰਟੀਆਂ ਦਾ ਅੱਡਾ ਬਣਿਆ ਹੋਇਆ ਹੈ। ਉਸ ਦਾਅਵਾ ਕੀਤਾ ਕਿ ਜੇਐਨਯੂ ਚ ਐਤਵਾਰ ਨੂੰ ਕੀਤੀ ਗਈ ਕਾਰਵਾਈ ਸਾਰੇ ਹਿੰਦੂ ਰੱਖਿਆ ਦਲ ਦੇ ਕਾਰਕੁਨ ਸਨ। ਦੱਸਿਆ ਗਿਆ ਹੈ ਕਿ ਪਿੰਕੀ ਚੌਧਰੀ ‘ਆਪ’ਦੇ ਦਫ਼ਤਰ ‘ਤੇ ਹੋਏ ਹਮਲੇ ਸਮੇਤ ਕਈ ਹੋਰ ਮਾਮਲਿਆਂ ਵਿੱਚ ਜੇਲ੍ਹ ਜਾ ਚੁਕਿਆ ਹੈ।

https://twitter.com/iamdevv23/status/1214242448651640833?ref_src=twsrc%5Etfw%7Ctwcamp%5Etweetembed%7Ctwterm%5E1214242448651640833&ref_url=https%3A%2F%2Fpunjabi.hindustantimes.com%2Findia%2Fstory-pinki-chaudhary-of-hindu-raksha-dal-takes-responsibility-for-jnu-violence-1847795.html

Real Estate