ਟਰੰਪ ਦੇ ਕਤਲ ਦਾ 8 ਕਰੋੜ ਡਾਲਰ ਇਨਾਮ ਰੱਖਿਆ ਈਰਾਨ ਨੇ !

1268

ਈਰਾਨ ਨੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿਰ ਉੱਤੇ 8 ਕਰੋੜ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਮਿਰਰ ਡਾਟ ਕੋ ਯੂਕੇ ਦੀ ਇੱਕ ਰਿਪੋਰਟ ਅਨੁਸਾਰ, ਸਰਕਾਰੀ ਪ੍ਰਸਾਰਕਾਂ ਨੇ ਐਤਵਾਰ ਨੂੰ ਹਰ ਇਰਾਨੀ ਨੂੰ ਸੁਲੇਮਾਨੀ ਦੇ ਅੰਤਿਮ ਸਸਕਾਰ ਦੌਰਾਨ ਇੱਕ-ਇੱਕ ਡਾਲਰ ਅਦਾ ਕਰਨ ਦੀ ਅਪੀਲ ਕੀਤੀ ਜਿਸ ਦਾ ਭੁਗਤਾਨ ਅਮਰੀਕੀ ਰਾਸ਼ਟਰਪਤੀ ਦੇ ਕਾਤਲ ਨੂੰ ਕੀਤਾ ਜਾਵੇਗਾ। ਇਹ ਐਲਾਨ ਕੀਤਾ ਗਿਆ ਕਿ ਈਰਾਨ ਵਿੱਚ 8 ਕਰੋੜ ਨਿਵਾਸੀ ਹਨ। ਇਰਾਨ ਦੀ ਆਬਾਦੀ ਦੇ ਆਧਾਰ ਉੱਤੇ ਅਸੀਂ 8 ਕਰੋੜ ਡਾਲਰ ਦੀ ਰਕਮ ਇੱਕਠੀ ਕਰਨਾ ਚਾਹੁੰਦੇ ਹਾਂ, ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਤਲ ਕਰਨ ਵਾਲਿਆਂ ਨੂੰ ਇਨਾਮ ਹੋਵੇਗੀ। 8 ਕਰੋੜ ਡਾਲਰ ਯਾਨੀ 80 ਮਿਲੀਅਨ ਡਾਲਰ ਦੀ ਰਕਮ ਨੂੰ ਭਾਰਤੀ ਰੁਪਏ ਵਿੱਚ ਪੌਣੇ ਛੇ ਅਰਬ ਰੁਪਏ ਹੋਵੇਗੀ।
ਟਰੰਪ ਵੱਲੋਂ 3 ਜਨਵਰੀ ਨੂੰ ਈਰਾਨ ਦੇ ਕਮਾਂਡਰ ਸੁਲੇਮਾਨੀ ‘ਤੇ ਇੱਕ ਡਰੋਨ ਹਮਲੇ ਦਾ ਆਦੇਸ਼ ਦਿੱਤਾ ਗਿਆ ਸੀ। ਹਮਲਾ ਬਗ਼ਦਾਦ ਇੰਟਰਨੈਸ਼ਨਲ ਏਅਰਪੋਰਟ ਰੋਡ ‘ਤੇ ਕੀਤਾ ਗਿਆ ਸੀ । ਈਰਾਨ ਦੇ ਸਰਵਉੱਚ ਧਾਰਮਿਕ ਨੇਤਾ ਆਯਤੁੱਲਾ ਅਲੀ ਖਾਮੇਨੀ ਅਤੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਸਹੁੰ ਖਾਧੀ ਹੈ।

Real Estate