ਕੇਜਰੀਵਾਲ ਸਾਹਮਣੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਬੀਜੇਪੀ ‘ਭੰਬਲਭੂਸੇ’ ‘ਚ !

767

ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵੋਟਾਂ 8 ਫਰਵਰੀ ਨੂੰ ਪੈਣਗੀਆਂ, ਜਦਕਿ ਨਤੀਜੇ 11 ਫਰਵਰੀ 2020 ਨੂੰ ਆਉਣਗੇ। ਦਿੱਲੀ ਦੀ ਸੱਤਾ ਤੋਂ ਬਾਹਰ ਭਾਜਪਾ ਇਸ ਸਮੇਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭੰਬਲਭੂਸੇ ਵਿੱਚ ਵਿਖ ਰਹੀ ਹੈ। ਭਾਜਪਾ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ ਹੈ ਕਿ ਉਹ ਇੱਕ ਚਿਹਰੇ ਦੀ ਬਜਾਏ ਸਮੂਹਿਕ ਅਗਵਾਈ ਵਿੱਚ ਚੋਣ ਲੜੇ ਜਾਂ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਟੱਕਰ ਦੇਣੀ ਹੈ ਤਾਂ ਇਸ ਦੇ ਲਈ ਸਿਰਫ਼ ਇੱਕ ਚਿਹਰਾ ਸਾਹਮਣੇ ਲਿਆਉਣਾ ਪਵੇਗਾ। ਪਾਰਟੀ ‘ਚ ਮੁੱਖ ਮੰਤਰੀ ਦੇ ਚਿਹਰੇ ‘ਤੇ ਇਹ ਅਫ਼ਵਾਹ ਸ਼ੁਰੂ ਹੋਈ ਜਦੋਂ ਅਮਿਤ ਸ਼ਾਹ ਨੇ ਖ਼ੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨਾਲ ਬਹਿਸ ਕਰਨ। ਇਸ ਤੋਂ ਬਾਅਦ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਵਰਮਾ ਨੂੰ ਕੁਝ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਸ਼ਾਹ ਵਲੋਂ ਵਰਮਾ ਦੇ ਜ਼ਿਕਰ ਕਰਨ ਦਾ ਇਰਾਦਾ ਕੀ ਸੀ।ਦਿੱਲੀ ਵਿੱਚ ਭਾਜਪਾ ਦੇ ਕਈ ਹੋਰ ਵੀ ਵੱਡੇ ਚਿਹਰੇ ਹਨ ਜਿਵੇਂ ਕਿ ਡਾ। ਹਰਸ਼ਵਰਧਨ, ਮਨੋਜ ਤਿਵਾਰੀ ਅਤੇ ਵਿਜੈ ਗੋਇਲ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਵੀ ਸੀਐੱਮ ਉਮੀਦਵਾਰ ਦੀ ਰੇਸ ਵਿੱਚ ਹਨ। 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਬੀਜੇਪੀ ਦੇ ਪ੍ਰਕਾਸ਼ ਜਾਵਡੇਕਰ ਅਤੇ ਮਨੋਜ ਤਿਵਾਰੀ ਨੇ ਪ੍ਰੈਸ ਕਾਨਫਰੰਸ ਕੀਤੀ।ਜਦੋਂ ਸਵਾਲ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਚਿਹਰਾ ਖੜ੍ਹਾ ਕਰਨ ‘ਤੇ ਕੀਤਾ ਗਿਆ ਤਾਂ ਉਨ੍ਹਾਂ ਟਾਲਮਟੋਲ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਦਿੱਲੀ ਦੀ ਪੂਰੀ ਜਨਤਾ ਖੜ੍ਹੀ ਹੈ।
ਚੋਣ ਜਾਬਤਾ ਲੱਗਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਲੋਕ ਸਾਡੇ ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ।ਕੇਜਰਾਵਾਲ ਨੇ ਕਿਹਾ, ”ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕੀਤਾ ਹੈ ਤਾਂ ਤੁਸੀਂ ਵੋਟ ਦੇਣਾ ਵਰਨਾ ਨਹੀਂ। ਅਸੀਂ ਦਿੱਲੀ ਵਿੱਚ ਲੋਕਾਂ ਦੇ ਘਰੋਂ ਘਰੀਂ ਜਾਵਾਂਗੇ। ਮੈਂ ਕਾਂਗਰਸ, ਭਾਜਪਾ, ਅਤੇ ਆਪ ਤੋਂ ਉੱਤੇ ਉੱਠ ਕੇ ਕੰਮ ਕੀਤੇ।”

Real Estate