ਈਰਾਨ : ਸੁਲੇਮਾਨੀ ਦੇ ਅੰਤਮ ਸਸਕਾਰ ‘ਚ ਭਾਜੜ ਪੈਣ ਕਾਰਨ 35 ਮੌਤਾਂ

1575

ਅਮਰੀਕੀ ਡਰੋਨ ਹਮਲੇ ‘ਚ ਮਾਰੇ ਗਏ ਈਰਾਨ ਦੇ ਸੀਨੀਅਰ ਕਮਾਂਡਰ ਕਾਸਿਮ ਸੁਲੇਮਾਨੀ ਦੇ ਅੰਤਮ ਸਸਕਾਰ ਦੇ ਜਲੂਸ ‘ਚ ਭਾਜੜ ਪੈਣ ਕਾਰਨ 35 ਲੋਕਾਂ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖਮੀ ਹੋ ਗਏ। ਈਰਾਨ ਦੇ ਸਰਕਾਰੀ ਟੀਵੀ ਦੀ ਖਬਰ ਅਨੁਸਾਰ ਮੰਗਲਵਾਰ ਨੂੰ ਸੁਲੇਮਾਨੀ ਦੇ ਗ੍ਰਹਿ ਨਗਰ ਕਰਮਾਨ ‘ਚ ਉਨ੍ਹਾਂ ਨੂੰ ਦਫਨਾਉਣ ਲਈ ਇਕੱਤਰ ਹੋਏ ਲੋਕਾਂ ਦੀ ਭੀਰ ‘ਚ ਭਾਜੜ ਪੈ ਗਈ। ਸੋਮਵਾਰ ਨੂੰ ਰਾਜਧਾਨੀ ਤਹਿਰਾਨ ‘ਚ ਕੱਢੇ ਅੰਤਮ ਸਸਕਾਰ ਦੇ ਜਲੂਸ ‘ਚ 10 ਲੱਖ ਤੋਂ ਵੱਧ ਲੋਕ ਇਕੱਤਰ ਹੋਏ ਦੱਸੇ ਜਾ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਅਮਰੀਕਾ ਨੇ ਉਨ੍ਹਾਂ ਨੇ ਹਰਮਨਪਿਆਰੇ ਕਮਾਂਡਰ ਸੁਲੇਮਾਨੀ ਨੂੰ ਮਾਰਿਆ ਹੈ। ਇਸ ਦਾ ਬਦਲਾ ਜ਼ਰੂਰ ਲਿਆ ਜਾਵੇਗਾ। ਉੱਥੇ ਹੀ ਅਮਰੀਕਾ ਦਾ ਕਹਿਣਾ ਹੈ ਕਿ ਜੇ ਈਰਾਨ ਨੇ ਹਮਲਾ ਕੀਤਾ ਤਾਂ ਉਹ ਅਜਿਹਾ ਜਵਾਬ ਦੇਣਗੇ, ਜੋ ਪਹਿਲਾਂ ਕਦੇ ਨਹੀਂ ਹੋਇਆ।

Real Estate