ਸ੍ਰੀ ਨਨਕਾਣਾ ਸਾਹਿਬ ਤੇ ਹਮਲਾ ਕਰਵਾਉਣ ਵਾਲਾ ਗ੍ਰਿਫਤਾਰ: ਤਸਵੀਰ ਆਈ ਸਾਹਮਣੇ

1151

ਸ੍ਰੀ ਨਨਕਾਣਾ ਸਾਹਿਬ, 6 ਜਨਵਰੀ, 2020 : ਪਾਕਿਸਤਾਨ ਪੁਲਿਸ ਨੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਅਤੇ ਸਿੱਖਾਂ ਖਿਲਾਫ ਭੀੜ ਨੂੰ ਭੜਕਾਉਣ ਵਾਲੇ ਇਮਰਾਨੀ ਅਲੀ ਚਿਸ਼ਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਖਿਲਾਫ ਨਨਕਾਣਾ ਸਾਹਿਬ ਪੁਲਿਸ ਵੱਲੋਂ ਐਫ ਆਈ ਆਰ ਨੰਬਰ 6/2020 ਧਾਰਾ 295 ਏ, 290, 291, 341, 506, 148, 149, 6 ਭੜਕਾਊ ਭਾਸ਼ਣ, 7 ਏ ਟੀ ਏ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਇੱਕ ਭੀੜ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ‘ਤੇ ਪੱਥਰ ਸੁੱਟੇ ਅਤੇ ਸਿੱਖਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਸੀ। ਇਸ ਦਹਿਸ਼ਤ ਕਾਰਨ ਪਹਿਲੀ ਵਾਰ ਗੁਰਦੁਆਰਾ ਸਾਹਿਬ ਚ-ਕੀਰਤਨ ਸਮਾਗਮ ਰੱਦ ਕਰਨਾ ਪਿਆ ਸੀ।

Real Estate