ਦਿੱਲੀ ਵਿਧਾਨ ਸਭਾ ਵੋਟਾਂ ਲਈ ਤਰੀਕਾਂ ਦਾ ਐਲਾਨ : ਚੋਣ ਜਾਬਤਾ ਲਾਗੂ

876

ਦਿੱਲੀ ਵਿਧਾਨ ਸਭਾ ਦਾ ਕਾਰਜਕਾਲ ਫ਼ਰਵਰੀ 2020 ’ਚ ਖ਼ਤਮ ਹੋ ਰਿਹਾ ਹੈ। ਦਿੱਲੀ ਵਿਧਾਨ ਸਭਾ ਵੋਟਾਂ ਲਈ ਤਰੀਕਾਂ ਦਾ ਐਲਾਨ ਅੱਜ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ।21 ਜਨਵਰੀ ਤੱਕ ਕਾਗਜ ਭਰੇ ਜਾਣਗੇ । ਵੋਟਾਂ ਇੱਕੋ ਗੇੜ ਵਿੱਚ ਹੀ 8 ਫ਼ਰਵਰੀ ਨੂੰ ਪੈਣਗੀਆਂ ਤੇ ਗਿਣਤੀ 11 ਫ਼ਰਵਰੀ ਨੂੰ ਹੋਵੇਗੀ । ਵੋਟਾਂ ਪੈਣ ਦੀਆਂ ਤਰੀਕਾਂ ਦਾ ਐਲਾਨ ਹੋਣ ਦੇ ਨਾਲ ਹੀ ਦਿੱਲੀ ’ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਵੋਟਾਂ ਵਿੱਚ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੰਨਿਆ ਜਾ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਵੋਟਾਂ ਦੌਰਾਨ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ 70 ਵਿੱਚੋਂ 67 ਸੀਟਾਂ ਉੱਤੇ ਹੂੰਝਾ ਫੇਰਿਆ ਸੀ। ਤਦ ਭਾਜਪਾ ਨੂੰ ਸਿਰਫ਼ ਤਿੰਨ ਸੀਟਾਂ ਹੀ ਮਿਲੀਆਂ ਸਨ ਤੇ ਕਾਂਗਰਸ ਦਿੱਲੀ ’ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ।

Real Estate