ਸ੍ਰੀ ਨਨਕਾਣਾ ਸਾਹਿਬ ਦੇ ਹਮਲੇ ਤੋਂ ਤੁਰੰਤ ਮਗਰੋਂ ਹੀ ਪਾਕਿ ‘ਚ ਪਹਿਲੇ ਸਿੱਖ ਟੀਵੀ ਪੱਤਰਕਾਰ ਦੇ ਭਰਾ ਦਾ ਕਤਲ

2002

ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ‘ਚ ਅਣਪਛਾਤੇ ਵਿਅਕਤੀਆਂ ਨੇ ਪਾਕਿ ਦੇ ਪਹਿਲੇ ਸਿੱਖ ਟੀ। ਵੀ। ਪੱਤਰਕਾਰ ਹਰਮੀਤ ਸਿੰਘ ਦੇ ਭਰਾ ਰਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਰਵਿੰਦਰ ਸਿੰਘ (24) ਦੀ ਲਾਸ਼ ਅੱਜ ਸਵੇਰੇ ਪਿਸ਼ਾਵਰ ਦੇ ਚਮਕਣੀ ਥਾਣਾ ਅਧੀਨ ਆਉਂਦੇ ਇਲਾਕੇ ‘ਚੋਂ ਮਿਲੀ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ। ਮਾਮਲਾ ਨਨਕਾਣਾ ਸਾਹਿਬ ਗੁਰੁਦੁਆਰੇ ਤੇ ਹਮਲੇ ਤੋਂ ਦੋ ਦਿਨ ਬਾਅਦ ਹੀ ਸਾਹਮਣੇ ਆਇਆ ਹੈ । ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਇੱਕ ਭੀੜ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ‘ਤੇ ਪੱਥਰ ਸੁੱਟੇ ਅਤੇ ਸਿੱਖਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦਹਿਸ਼ਤ ਕਾਰਲ ਪਹਿਲੀ ਵਾਰ ਗੁਰਦੁਆਰਾ ਸਾਹਿਬ ਚ-ਕੀਰਤਨ ਸਮਾਗਮ ਰੱਦ ਕਰਨਾ ਪਿਆ।

Real Estate