ਸਿਰਜਣਾ ਕੇਂਦਰ ਦੀ ਕਮੇਟੀ ਪ੍ਰਧਾਨ ਘੁੰਮਣ ਨੇ ਕੀਤਾ ਨਵੀਂ ਕਾਰਜਕਾਰਨੀ ਦਾ ਐਲਾਨ

718

ਕਪੂਰਥਲਾ,4 ਜਨਵਰੀ (ਕੌੜਾ)-ਪੰਜਾਬ ਦੀਆਂ ਸਰਗਰਮ ਸਾਹਿਤ ਸਭਾਵਾਂ ਚ ਮੋਹਰਲੀ ਕਤਾਰ ਦੀ ਸਾਹਿਤ ਸਭਾ ਸਿਰਜਣਾ ਕੇਂਦਰ ( ਰਜਿ) ਕਪੂਰਥਲਾ ਦੀ ਕਾਰਜਕਰਣੀ ਕਮੇਟੀ ਦਾ ਅਗਲੇ ਦੋ ਸਾਲਾਂ ਲਈ ਕੇਂਦਰ ਦੇ ਪ੍ਰਧਾਨ ਡਾ. ਆਸਾ ਸਿੰਘ ਘੁੰਮਣ ਨੇ ਰਸਮੀ ਐਲਾਨ ਕਰ ਦਿੱਤਾ । ਕੇਂਦਰ ਦੇ ਪ੍ਰੈਸ ਸੱਕਤਰ ਸੁੱਖਵਿੰਦਰ ਮੋਹਨ ਸਿੰਘ ਭਾਟੀਆ ਨੇ ਦੱਸਿਆ ਕਿ ਚੰਨ ਮੋਮੀ ,ਸੁਰਜੀਤ ਸਾਜਨ ਅਤੇ ਕੰਵਰ ਇਕਬਾਲ ਨੂੰ ਸਰਪ੍ਰਸਤ ਲਿਆ ਗਿਆ ਜਦਕਿ ਹਰਫੂਲ ਸਿੰਘ , ਪੌਫੈਸਰ ਕੁਲਵੰਤ ਔਜਲਾ , ਗੁਰਭਜਨ ਲਾਸਾਨੀ ਅਤੇ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਨੂੰ ਮੁੱਖ ਸਲਾਹਕਾਰ ਲਿਆ ਗਿਆ । ਇਸੇ ਤਰਾਂ ਹਰਵਿੰਦਰ ਭੰਡਾਲ ਅਤੇ ਡਾ। ਰਾਮ ਮੂਰਤੀ ਨੂੰ ਸੀਨੀਆਰ ਉਪ ਪ੍ਰਧਾਨ ਜਦਕਿ ਡਾ. ਭੁਪਿੰਦਰ ਕੌਰ , ਡਾ. ਪਰਮਜੀਤ ਸਿੰਘ ਮਾਨਸਾ ,ਸ਼ਹਿਬਾਜ਼ ਖਾਨ , ਗੁਰਦੀਪ ਗਿੱਲ ਅਤੇ ਕੁਮਾਰ ਆਸ਼ੂ ਨੂੰ ਉੱਪ ਪ੍ਰਧਾਨ ਚੁਣਿਆ ਗਿਆ । ਕੇਂਦਰ ਦੇ ਜਨਰਲ ਸੱਕਤਰ ਵਜੋਂ ਰੌਸ਼ਨ ਖੈੜਾ ਸਟੇਟ ਐਵਾਰਡੀ ਨੂੰ ਜਿੰਮੇਵਾਰੀ ਦਿੱਤੀ ਗਈ ਜਦਕਿ ਮੰਗਲ ਸਿੰਘ ਭੰਡਾਲ ਨੈਸ਼ਨਲ ਐਵਾਰਡੀ ਨੂੰ ਵਿੱਤ ਸੱਕਤਰ , ਡਾ। ਸਰਦੂਲ ਔਜ਼ਲਾ ਨੂੰ ਸੰਯੁਕਤ ਸੱਕਤਰ , ਹਰਜਿੰਦਰ ਰਾਣਾ ਨੂੰ ਸੰਯੁਕਤ ਪ੍ਰੈਸ ਸੱਕਤਰ ਅਤੇ ਰੂਪ ਦਬੂਰਜ਼ੀ ਨੂੰ ਲੇਖਾਕਾਰ ਚੁਣਿਆ ਗਿਆ । ਇਸੇ ਤਰਾਂ ਪ੍ਰੋਫੈਸਰ ਹਰਜੀਤ ਅਸ਼ਕ , ਡਾ। ਗੁਰਬਖਸ਼ ਭੰਡਾਲ ਅਤੇ ਬਲਬੀਰ ਸਿੰਘ ਕਲ੍ਹਰ ਨੂੰ ਪ੍ਰਵਾਸੀ ਲੇਖਕਾਂ ਵਜੋਂ ਸਲਾਹਕਾਰ ਿਲਆ । ਕਾਰਜਕਰਣੀ ਕਮੇਟੀ ਚ ਇੰਦਰਜੀਤ ਰੂਪੋਵਾਲੀ , ਧਰਮਪਾਲ ਪੈਂਥਰ , ਅਵਤਾਰ ਭੰਡਾਲ ,ਮਨਜਿੰਦਰ ਕਮਲ ,ਸੰਤੋਖ ਮਲ੍ਹੀ ,ਡਾ. ਕਰਮਜੀਤ ਸਿੰਘ ਨਡਾਲਾ , ਜਨਕ ਪ੍ਰੀਤ ਬੇਗੋਵਾਲ ,ਜਸਬੀਰ ਸੰਧੂ , ਜਸਵਿੰਦਰ ਕੋਟ ਕਰਾਰ ਖਾਂ , ਦੀਸ਼ ਦਬੂਰਜੀ , ਨਿਰਮਲ ਸਿੰਘ ਖਾਲੂ ,ਰਜਨੀ ਵਾਲੀਆ ਅਤੇ ਨਿਧੀ ਸ਼ਰਮਾ ਆਦਿ ਨੂੰ ਲਿਆ ਗਿਆ ।

Real Estate