ਬਠਿੰਡਾ, 4 ਜਨਵਰੀ, ਬਲਵਿੰਦਰ ਸਿੰਘ ਭੁੱਲਰ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇੱਕ ਹੋਰ ਚਿੱਟ ਫ਼ੰਡ ਘੁਟਾਲੇ ‘ਚ ਫਸੇ ਭੁੱਚੋ (ਬਠਿੰਡਾ) ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਪਾਰਟੀ ‘ਚੋਂ ਬਰਖ਼ਾਸਤ ਕਰਨ ਅਤੇ ਤੁਰੰਤ ਗ੍ਰਿਫਤਾਰ ਕਰਕੇ ਮੱਧ ਪ੍ਰਦੇਸ਼ ਪੁਲਸ ਹਵਾਲੇ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਬੇਖ਼ੌਫ ਆਮ ਲੋਕਾਂ ਨਾਲ ਧੋਖਾਦੇਹੀ ਕਰਨ ਵਾਲਿਆਂ ਅਤੇ ਚਿੱਟ ਫ਼ੰਡ ਕੰਪਨੀਆਂ ਨੂੰ ਸਖ਼ਤ ਸੁਨੇਹਾ ਦਿੱਤਾ ਜਾ ਸਕੇ। ਬਿਆਨ ਰਾਹੀਂ ਪਾਰਟੀ ਬਠਿੰਡਾ ਜਿਲ੍ਹੇ ਦੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ। ਬਲਜਿੰਦਰ ਕੌਰ ਅਤੇ ਬਠਿੰਡਾ ਦਿਹਾਤੀ ਤੋ ਵਿਧਾਇਕ ਰੁਪਿੰਦਰ ਰੂਬੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਕੋਲੋਂ ਪ੍ਰੀਤਮ ਸਿੰਘ ਕੋਟਭਾਈ ਨੂੰ ਆਪਣੀ ਪਾਰਟੀ ‘ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ ਤਾਂ ਕਿ ਆਮ ਅਤੇ ਗ਼ਰੀਬ ਲੋਕਾਂ ਨਾਲ ਧੋਖਾਦੇਹੀ ਕਰਨ ਵਾਲਾ ਵਿਧਾਇਕ ਪੰਜਾਬ ਅਤੇ ਮੱਧ ਪ੍ਰਦੇਸ਼ ‘ਚ ਸੱਤਾਧਾਰੀ ਕਾਂਗਰਸ ਪਾਰਟੀ ਦਾ ਪ੍ਰਭਾਵ ਵਰਤ ਕੇ ਬਚਣ ਦੀ ਕੋਸ਼ਿਸ਼ ਨਾ ਕਰ ਸਕੇ।
ਪ੍ਰੋ। ਬਲਜਿੰਦਰ ਕੌਰ ਤੇ ਰੁਪਿੰਦਰ ਰੂਬੀ ਨੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਕਿਹਾ ‘‘ਇਹ ਤੁਹਾਡੀ ਇਮਾਨਦਾਰੀ ਦੀ ਪਰਖ ਦੀ ਘੜੀ ਹੈ ਕਿ ਤੁਸੀਂ ਅਤੇ ਤੁਹਾਡੀ ਪਾਰਟੀ ਇ¤ਕ ਧੋਖੇਬਾਜ ਦਾ ਸਾਥ ਦਿੰਦੀ ਹੈ ਜਾਂ ਬੇਕਸੂਰ, ਭੋਲੇ-ਭਾਲੇ ਆਮ ਲੋਕਾਂ ਨੂੰ ਇਨਸਾਫ਼ ਦਿਵਾਉਂਦੀ ਹੈ।’’ ‘ਆਪ’ ਆਗੂਆਂ ਨੇ ਮੁੱਖ ਮੰਤਰੀ ਕੈਪਟਨਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਪ੍ਰੀਤਮ ਸਿੰਘ ਕੋਟਭਾਈ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਲੋੜੀਂਦੇ ਰਾਜਾਂ ਦੀ ਪੁਲਸ ਨੂੰ ਸੌਂਪਿਆ ਜਾਵੇ।
ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਰਲ ਅਤੇ ਕਰਾਊਨ ਵਰਗੀਆਂ ਚਿ¤ਟ ਫ਼ੰਡ ਕੰਪਨੀਆਂ ਦੇ ਮਾਲਕਾਂ ਦੀ ਸ਼ਰੇਆਮ ਪੁਸ਼ਤ ਪਨਾਹੀ ਕੀਤੀ ਹੈ। ਇੱਕ ਪਾਸੇ ਇਨ੍ਹਾਂ ਧੋਖੇਬਾਜ਼ਾਂ ਤੋਂ ਵੱਡੇ ਪੱਧਰ ‘ਤੇ ਠੱਗੇ ਜਾ ਚੁੱਕੇ ਪੀੜ੍ਹਤ ਲੋਕ ਇਨਸਾਫ਼ ਨਾ ਮਿਲਣ ਕਾਰਨ ਆਤਮ ਹੱਤਿਆਵਾਂ ਤੱਕ ਕਰਨ ਨੂੰ ਮਜਬੂਰ ਹਨ, ਦੂਜੇ ਪਾਸੇ ਪਰਲ ਕੰਪਨੀ ਦੇ ਨਿਆਇਕ ਹਿਰਾਸਤ ‘ਚ ਬੰਦ ਮਾਲਕ ਨੂੰ 5 ਤਾਰਾ ਪ੍ਰਾਈਵੇਟ ਹਸਪਤਾਲ ‘ਚ
ਆਲੀਸ਼ਾਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਪੱਸ਼ਟ ਹੈ ਕਿ ਅਜਿਹੀ ਖ਼ਾਤਰਦਾਰੀ ਸਰਕਾਰ ਦੀ ਸ਼ਹਿ ਤੋਂ ਬਗੈਰ ਸੰਭਵ ਨਹੀਂ ਹੈ। ਆਪਣੇ ‘ਤੇ ਲੱਗੇ ਅਜਿਹੇ ਦਾਗ਼ ਧੋਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੀਤਮ ਸਿੰਘ ਕੋਟਭਾਈ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
‘ਆਪ’ ਵਿਧਾਇਕਾਵਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਜੱਬਲਪੁਰ ਪੁਲਸ ਵ¤ਲੋਂ ਕੋਟਭਾਈ ਵਿਰੁੱਧ 96 ਲੱਖ ਦੀ ਠੱਗੀ ਦਾ ਕੇਸ ਪਹਿਲਾਂ ਕੇਸ ਨਹੀਂ ਹੈ, ਇਸ ਤੋਂ ਪਹਿਲਾਂ ਉੱਤਰਾਖੰਡ ਦੀ ਰੁਦਰਪੁਰ ਪੁਲਿਸ ਨੇ ਵੀ ਪ੍ਰੀਤਮ ਸਿੰਘ ਕੋਟਭਾਈ ਦੀ ਚਿੱਟ ਫ਼ੰਡ ਕੰਪਨੀ ਵਿਰੁੱਧ 20 ਲ¤ਖ ਦੇ ਮਾਮਲੇ ਦਾ ਅਕਤੂਬਰ 2018 ‘ਚ ਕੇਸ ਦਰਜ ਕੀਤਾ ਸੀ।