ਰਾਜਸਥਾਨ ਦੇ ਕੋਟਾ ‘ਚ 110, ਬੀਕਾਨੇਰ ‘ਚ 164 ਤੇ ਗੁਜਰਾਤ ‘ਚ 111 ਬੱਚਿਆਂ ਦੀ ਮੌਤ

852

ਰਾਜਸਥਾਨ ਦੇ ਕੋਟਾ ਅਤੇ ਬੀਕਾਨੇਰ ਤੋਂ ਬਾਅਦ ਗੁਜਰਾਤ ‘ਚ ਵੀ 100 ਤੋਂ ਵੱਧ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਕੋਟਾ ‘ਚ ਹੁਣ ਤੱਕ 110 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬੀਕਾਨੇਰ ‘ਚ 162 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਰਾਜਸਥਾਨ ਤੋਂ ਬਾਅਦ ਗੁਜਰਾਤ ਦੇ ਰਾਜਕੋਟ ‘ਚ 111 ਬੱਚਿਆਂ ਦੀ ਮੌਤ ਦੀਆ ਖ਼ਬਰਾਂ ਹਨ। ਬੀਕਾਨੇਰ ਸਰਦਾਰ ਪਟੇਲ ਮੈਡੀਕਲ ਕਾਲਜ ਕੇ ਪ੍ਰਿੰਸੀਪਲ ਅਨੁਸਾਰ ਦਸੰਬਰ ਦੇ ਮਹੀਨੇ ‘ਚ ਪੀਬੀਐਮ ਹਸਪਤਾਲ ਦੇ ਆਈਸੀਯੂ ‘ਚ 162 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਪਰ ਹਸਪਤਾਲ ‘ਚ ਸਿਹਤ ਸੇਵਾਵਾਂ ‘ਚ ਕੋਈ ਲਾਪਰਵਾਹੀ ਨਹੀਂ ਹੋਈ ਹੈ। ਕੋਟਾ ਸਥਿਤ ਜੇ।ਕੇ। ਲੋਨ ਸਰਕਾਰੀ ਹਸਪਤਾਲ ‘ਚ ਮਰਨ ਵਾਲੇ ਨਵਜੰਮੇ ਬੱਚਿਆਂ ਦੀ ਗਿਣਤੀ ਵੱਧ ਕੇ 110 ਹੋ ਗਈ ਹੈ।ਕੋਟਾ ‘ਚ ਬੱਚਿਆਂ ਦੀ ਮੌਤ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੀਮ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਬੱਚਿਆਂ ਦੀ ਮੌਤ ਸਰੀਰ ਦਾ ਤਾਪਮਾਨ ਅਸੰਤੁਲਿਤ ਹੋ ਜਾਣ ਕਾਰਨ ਹੋਈ ਹੈ। ਰਾਜਸਥਾਨ ਸਰਕਾਰ ਵੱਲੋਂ ਬੱਚਿਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਗਠਿਤ ਕਮੇਟੀ ਨੇ ਆਪਣੀ ਰਿਪੋਰਟ ‘ਚ ਪੁਸ਼ਟੀ ਕੀਤੀ ਹੈ ਕਿ ਹਾਈਪੋਥਰਮਿਆ ਕਾਰਨ ਬੱਚਿਆਂ ਦੀ ਮੌਤ ਹੋਈ ਹੈ। ਹਾਈਪੋਥਰਮਿਆ ਇੱਕ ਅਜਿਹੀ ਆਪਾਤ ਸਥਿਤੀ ਹੈ, ਜਦੋਂ ਸਰੀਰ ਦਾ ਤਾਪਮਾਨ 95 F (35 ਡਿਗਰੀ ਸੈਲਸੀਅਸ) ਤੋਂ ਘੱਟ ਹੋ ਜਾਂਦਾ ਹੈ। ਉਂਜ ਸਰੀਰ ਦਾ ਤਾਪਮਾਨ 98.6F(37 ਡਿਗਰੀ ਸੈਲਸੀਅਸ) ਹੁੰਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਸਪਤਾਲ ‘ਚ ਬੱਚੇ ਸਰਦੀ ਕਾਰਨ ਮਰਦੇ ਰਹੇ ਕਿਉਂ ਕਿ ਇੱਥੇ ਵੈਂਟੀਲੇਟਰਾਂ ਦੀ ਭਾਰੀ ਕਮੀ ਹੈ।

Real Estate