ਨਨਕਾਣਾ ਸਾਹਿਬ ਗੁਰਦਵਾਰਾ ‘ਤੇ ਹਮਲਾ ਕਰਨ ਲਈ ਭੀੜ ਨੂੰ ਭੜਕਾਉਣ ਹੁਣ ਮੰਗ ਰਿਹਾ ਮੁਆਫੀ

894

ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ‘ਤੇ ਬੀਤੇ ਸ਼ੁੱਕਰਵਾਰ ਨੂੰ ਭੀੜ ਨੂੰ ਭੜਕਾ ਕੇ ਹਮਲਾ ਕਰਨ ਵਾਲਾ ਇਮਰਾਨ ਲਕਿਸ਼ਤੀ ਹੁਣ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਮੁਆਫੀ ਮੰਗ ਰਿਹਾ ਹੈ। ਹੁਣ ਵੀਡੀਓ ਵਿਚ ਲਕਿਸ਼ਤੀ ਨੇ ਕਹਿ ਰਿਹਾ ਹੈ ਕਿ ਉਹ ਜੋਸ਼ ‘ਚ ਆ ਕੇ ਸਿੱਖ ਭਾਈਚਾਰੇ ਬਾਰੇ ਅਤੇ ਗੁਰਦੁਆਰਾ ਸਾਹਿਬ ਬਾਰੇ ਕਾਫੀ ਕੁੱਝ ਬੋਲ ਗਿਆ ਸੀ। ਉਸ ਨੇ ਕਿਹਾ ਕਿ ਕਤਲ ਕਰਨਾ ਨਾ ਉਸ ਦਾ ਇਰਾਦਾ ਸੀ, ਨਾ ਹੀ ਉਸ ਨੇ ਕਦੇ ਕਿਸੇ ਦਾ ਕੀਤਾ ਹੈ। ਇਸ ਤੋਂ ਬਿਨਾਂ ਲਕਿਸ਼ਤੀ ਨੇ ਇਹ ਵੀ ਕਿਹਾ ਕਿ ਉਹ ਅੱਗੇ ਤੋਂ ਸ਼ੁੱਕਰਵਾਰ ਵਰਗੀ ਘਟਨਾ ਨੂੰ ਅੰਜਾਮ ਨਹੀਂ ਦੇਣਗੇ ਅਤੇ ਨਾ ਹੀ ਗੁਰਦੁਆਰਾ ਸਾਹਿਬ ‘ਤੇ ਪੱਥਰਬਾਜ਼ੀ ਕਰਨਗੇ। ਇਸ ਤੋਂ ਬਿਨਾਂ ਇਮਰਾਨ ਨੇ ਕਿਹਾ ਕਿ ਜੇ ਉਨਾਂ ਵੱਲੋਂ ਬੋਲੇ ਬੋਲਾਂ ‘ਤੇ ਜੇ ਕਿਸੇ ਨੂੰ ਕੋਈ ਠੇਸ ਪੁੱਜੀ ਹੋਵੇ ਤਾਂ ਉਹ ਇਸ ਲਈ ਮੁਆਫੀ ਮੰਗਦੇ ਹਨ। ਲਕਿਸ਼ਤੀ ਨੇ ਕਿਹਾ ਕਿ ਸਿੱਖ ਭਾਈਚਾਰਾਂ ਉਨ੍ਹਾਂ ਲਈ ਭਾਈ ਦੇ ਸਾਮਾਨ ਹੈ ਅਤੇ ਹਮੇਸ਼ਾ ਰਹੇਗਾ ਅਤੇ ਉਹ ਸਿੱਖਾਂ ਦੀ ਬਹੁਤ ਕਦਰ ਕਰਦਾ ਹੈ।

Real Estate