ਆਸਟ੍ਰੇਲੀਆ : ਜੰਗਲਾਂ ਵਿੱਚ ਲੱਗੀ ਅੱਗ ‘ਚ ਝੁਲਸੇ ਕੰਗਾਰੂ ਦੇ ਬੱਚੇ ਨੇ ਮੰਗੀ ਇਨਸਾਨ ਤੋਂ ਮਦਦ

ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ ਲੱਖਾਂ ਜਾਨਵਰਾ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ । ਜਾਨਵਰ ‘ਤੇ ਇਨਸਾਨਾਂ ਦੇ ਵਿੱਚ ਪਹਿਲਾਂ ਤੋਂ ਹੀ ਡੂੰਘਾ ਰਿਸ਼ਤਾ ਰਿਹਾ ਹੈ। ਕਈ ਮੌਕੇ ਆਏ ਹਨ ਜਦੋਂ ਦੋਨੋਂ ਇੱਕ-ਦੂਜੇ ਦੀ ਮਦਦ ਕਰਦੇ ਨਜ਼ਰ ਆਏ, ਪਰ ਬੀਤੇ ਕੁਝ ਸਮੇਂ ਤੋਂ ਇਨਸਾਨਾਂ ‘ਚ ਜਾਨਵਰਾਂ ਦੇ ਪ੍ਰਤੀ ਬੇਰਹਿਮੀ ਦੀ ਭਾਵਨਾ ਦੇ ਕਾਰਨ ਇਸ ਰਿਸ਼ਤੇ ਵਿੱਚ ਦਰਾਰ ਵਰਗੀ ਪੈ ਗਈ ਹੈ। ਹਾਲਾਂਕਿ, ਜਦੋਂ ਮੁਸੀਬਤ ਆਉਂਦੀ ਹੈ ਤਾਂ ਦੋਨੋਂ ਇਕੱਠੇ ਹੋ ਜਾਂਦੇ ਹਨ। ਇਸਦੀ ਇੱਕ ਉਦਾਹਰਣ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਦੌਰਾਨ ਦੇਖਣ ਨੂੰ ਮਿਲਿਆ। ਸੋਸ਼ਲ ਮੀਡੀਆ ‘ਤੇ ਇੱਕ ਕੰਗਾਰੂ ਦੇ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਬੱਚਾ ਜੰਗਲ ਵਿੱਚ ਲੱਗੀ ਅੱਗ ਵਿੱਚ ਝੁਲਸ ਗਿਆ ਸੀ। ਅੱਗ ਦੀਆਂ ਲਪਟਾਂ ਤੋਂ ਬਚਕੇ ਇਹ ਬੇਜੁਬਾਨ ਭੱਜ ਤਾਂ ਆਇਆ, ਪਰ ਜਖ਼ਮੀ ਹੋ ਗਿਆ ਸੀ। ਜਲਨ ਦੇ ਕਾਰਨ ਤੜਪਦੇ ਇਸ ਬੱਚੇ ਦੀ ਨਜ਼ਰ ਇੱਕ ਇਨਸਾਨ ਉੱਤੇ ਜਦੋਂ ਪਈ, ਤਾਂ ਉਹ ਮਦਦ ਦੀ ਗੁਹਾਰ ਲਗਾਉਂਦਾ ਉਸਦੇ ਕੋਲ ਪੁੱਜਿਆ ਤੇ ਪਹੁੰਚ ਕੇ ਪਾਣੀ ਮੰਗਣ ਲੱਗਿਆ। ਉਸਨੇ ਹੱਥ ਵਧਾ ਕੇ ਵਿਅਕਤੀ ਤੋਂ ਮੱਦਦ ਮੰਗੀ। ਇਸ ਤੋਂ ਬਾਅਦ ਉਸ ਵਿਅਕਤੀ ਨੇ ਉਸਨੂੰ ਪਾਣੀ ਲਿਆ ਕੇ ਦਿੱਤਾ ਅਤੇ ਠੰਡੇ ਪਾਣੀ ਨਾਲ ਨੁਹਾਇਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਦਰਦ ਸਾਹਮਣੇ ਆਏ ਇਸ ਤਸਵੀਰਾਂ ਨੂੰ ਵੇਖ ਲੋਕਾਂ ਦਾ ਦਿਲ ਪਿਘਲ ਗਿਆ। ਦੱਸ ਦਈਏ ਕਿ ਆਸਟ੍ਰੇਲੀਆ ਦੇ ਜੰਗਲ ‘ਚ ਲੱਗੀ ਭਿਆਨਕ ਅੱਗ ਨੇ ਤਬਾਹੀ ਦਿੱਤੀ ਸੀ। ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਪ੍ਰਸ਼ਾਸਨ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈ, ਲੇਕਿਨ ਹੁਣੇ ਤੱਕ ਸਫਲ ਨਹੀਂ ਹੋਇਆ ਹੈ।

Real Estate