ਅਮਰੀਕਾ ਦੇ ਇੱਕ ਹੋਰ ਹਵਾਈ ਹਮਲੇ ‘ਚ 6 ਮਰੇ : ਟਰੰਪ ਕਹਿੰਦਾ “ਯੁੱਧ ਨਹੀਂ ਚਾਹੁੰਦਾ” !

1434

ਬਗ਼ਦਾਦ ਹਵਾਈ ਅੱਡੇ ‘ਤੇ ਅਮਰੀਕੀ ਹਵਾਈ ਹਮਲੇ ਵਿੱਚ ਸ਼ੁੱਕਰਵਾਰ ਨੂੰ ਇਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ, ਜਦੋਂ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਵਧ ਗਿਆ ਹੈ ।ਸ਼ਨੀਵਾਰ ਸਵੇਰੇ ਵੀ ਇਰਾਕ ਵਿੱਚ ਇਰਾਕ ਸਮਰੱਥਕ ਬਲਾਂ ਉੱਤੇ ਮੁੜ ਹਵਾਈ ਹਮਲਾ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ ਇਸ ਹਮਲੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਹੈ। ਤਾਜ਼ਾ ਹਮਲਾ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕਵਾਡ ਕਮਾਂਡਰ ਜਨਰਲ ਕਾਸਿਮ ਸੋਲੇਮਾਨੀ ਅਤੇ ਇਰਾਕੀ ਅਰਧ ਸੈਨਿਕ ਅਬੂ ਮਹਿੰਦੀ ਅਲ-ਮੁਹਿੰਦੀ ਦੀ ਸ਼ੁੱਕਰਵਾਰ ਨੂੰ ਬਗ਼ਦਾਦ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮੌਤ ਹੋ ਜਾਣ ਤੋਂ ਕੁਝ ਘੰਟਿਆਂ ਬਾਅਦ ਹੋਇਆ ਹੈ। ਇਰਾਕ ਦੇ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਹਮਲੇ ਨੇ ਦੋ ਕਾਰਾਂ ਨੂੰ ਨਿਸ਼ਾਨਾ ਬਣਾਇਆ। ਜਿਸ ਵਿੱਚ ਇਰਾਨ ਸਮਰਥਿਤ ਲੜਾਕੂਆਂ ਸਵਾਰ ਸਨ। ਇਰਾਕੀ ਅਧਿਕਾਰੀਆਂ ਅਨੁਸਾਰ ਇਸ ਹਮਲੇ ਵਿੱਚ 6 ਹਸ਼ਾਦ-ਅਲ-ਸਾਬੀ ਲੜਾਕੂ ਮਾਰੇ ਗਏ ਸਨ। ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਹਿ ਰਿਹਾ ਹੈ ਕਿ ਉਹ ਯੁੱਧ ਨਹੀਂ ਚਾਹੁੰਦਾ ਹੈ। ਟਰੰਪ ਨੇ ਇਸਲਾਮੀ ਇਨਕਲਾਬੀ ਗਾਰਡ ਕੋਰ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਦੇ ਫੈਸਲੇ ਉੱਤੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਇਹ ਕਾਰਵਾਈ ਯੁੱਧ ਨੂੰ ਰੋਕਣ ਲਈ ਸੀ ਨਾ ਕਿ ਸ਼ੁਰੂਆਤ ਕਰਨ ਲਈ।

Real Estate