ਲੋਕ ਹਿੰਸਾ ਕਰਨਗੇ ਤਾਂ ਪੁਲਿਸ ਗੋਲੀ ਚਲਾਵੇਗੀ ਹੀ – ਅਮਿਤ ਸ਼ਾਹ

883

ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਹੋਏ ਰੋਸ ਮੁਜ਼ਾਹਰਿਆਂ ਦੌਰਾਨ ਪੁਲਿਸ ਕਾਰਵਾਈ ਦੀ ਹਮਾਇਤ ਕਰਦਿਆਂ ਕਿਹਾ, “ਜੋ ਲੋਕ ਸਵਾਲ ਪੁੱਛ ਰਹੇ ਹਨ, ਉਹ ਜ਼ਰਾ ਇੱਕ ਦਿਨ ਪੁਲਿਸ ਦੀ ਵਰਦੀ ਪਾ ਕੇ ਖੜ੍ਹੇ ਹੋ ਜਾਣ, ਕੋਈ ਇਹ ਨਹੀਂ ਪੁੱਛਦਾ ਕਿ ਬਸ ਕਿਉਂ ਸਾੜੀ ਗਈ? ਗੱਡੀਆਂ ਕਿਉਂ ਸਾੜੀਆਂ ਗਈਆਂ? ਲੋਕਾਂ ਨੂੰ ਲਾਹ-ਲਾਹ ਕੇ ਬਸਾਂ ਕਿਉਂ ਸਾੜੀਆਂ ਗਈਆਂ। ਜਦੋਂ ਲੋਕ ਹਿੰਸਾ ਕਰਨਗੇ ਤਾਂ ਪੁਲਿਸ ਗੋਲੀ ਚਲਾਵੇਗੀ ਹੀ।ਪੁਲਿਸ ਨੇ ਆਪਣੀ ਵੀ ਜਾਨ ਬਚਾਉਣੀ ਹੁੰਦੀ ਹੈ ਤੇ ਲੋਕਾਂ ਨੂੰ ਵੀ ਬਚਾਉਣਾ ਹੁੰਦਾ ਹੈ। ਕੋਈ ਇਹ ਪੁੱਛ ਰਿਹਾ ਹੈ ਕਿ ਬਸ ਕਿਉਂ ਸੜੀ? ਬਸ ਨਾ ਸੜਦੀ ਤਾਂ ਡੰਡਾ ਨਾ ਚਲਦਾ।” ਟੀਵੀ ਚੈਨਲ ਨੂੰ ਦਿੱਤੇ ਖ਼ਾਸ ਇੰਟਰਵਿਊ ਵਿੱਚ ਜਦੋਂ ਸ਼ਾਹ ਤੋਂ ਪੁੱਛੇ ਜਾਣ ਤੇ ਕਿ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਦੰਗੇ ਕਿਉਂ ਹੋਏ ਤਾਂ ਉਨ੍ਹਾਂ ਕਿਹਾ ਕਿ ਇਹ ਵੀ ਤਾਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਾਂਗਰਸ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਹਨ। “ਜਨਤਾ ਸਮਝ ਰਹੀ ਹੈ ਕਿ ਦੰਗੇ ਕੌਣ ਕਰਾ ਰਿਹਾ ਹੈ। ਜਿੱਥੇ ਕਾਂਗਰਸ ਦੀਆਂ ਸਰਕਾਰਾਂ ਹਨ ਉੱਥੇ ਹਿੰਸਾ ਕਿਉਂ ਨਹੀਂ ਹੋਈ? ਗ਼ਲਤਫਹਿਮੀ ਫੈਲਾਈ ਜਾ ਰਹੀ ਹੈ ਕਿ ਸੀਏਏ ਨਾਲ ਦੇਸ਼ ਦੇ ਘੱਟਗਿਣਤੀਆਂ ਦੀ ਨਾਗਰਿਕਤਾ ਚਲੀ ਜਾਵੇਗੀ। ਲੇਕਿਨ ਵਿਰੋਧੀ ਧਿਰ ਨਾਗਰਿਕਤਾ ਸੋਧ ਕਾਨੂੰਨ ਨੂੰ ਪੜ੍ਹ ਕੇ ਦੱਸ ਦੇਣ ਕਿ ਇੱਥੇ ਕਿਸੇ ਦੀ ਵੀ ਨਾਗਰਿਕਤਾ ਲੈਣ ਦੀ ਵਿਵਸਥਾ ਹੈ?”

Real Estate