ਲੁਧਿਆਣਾ ਸਿਟੀ ਸੈਂਟਰ ‘ਚ ਲਗਭਗ 2 ਮਹੀਨਿਆ ਤੋਂ ਲਟਕਦੀ ਲਾਸ਼ ਮਿਲੀ

863

ਲੁਧਿਆਣਾ ਸਿਟੀ ਸੈਂਟਰ ਫਿਰ ਖ਼ਬਰਾਂ ‘ਚ ਹੈ ਕਿਊਂ ਕਿ ਸਿਟੀ ਸੈਂਟਰ ਦੀ ਬੇਸਮੈਂਟ ਚੋਂ ਰੱਸੀ ਨਾਲ ਲਟਕਦੀ ਹੋਈ ਲਾਸ਼ ਬਰਾਮਦ ਹੋਈ ਹੈ । ਇਹ ਲਾਸ਼ ਬੀਤੇ ਲਗਭਗ 2 ਮਹੀਨਿਆਂ ਤੋਂ ਇਸੇ ਤਰ੍ਹਾਂ ਲਟਕੀ ਹੋਈ ਦੱਸੀ ਜਾ ਰਹੀ ਹੈ ਹੁਣ ਜਦੋਂ ਇੱਕ ਵਿਅਕਤੀ ਉੱਥੇ ਗਿਆ ਤਾਂ ਉਸ ਦੀ ਨਜ਼ਰ ਲਾਸ਼ ਉਤੇ ਪਈ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਾਮਲਾ ਖੁਦਕੁਸ਼ੀ ਦਾ ਹੈ ਜਾਂ ਕਤਲ ਦਾ, ਇਸ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਲਾਸ਼ 25 ਜਾਂ 30 ਸਾਲਾਂ ਦੇ ਨੌਜਵਾਨ ਦੀ ਲੱਗ ਰਹੀ ਹੈ। ਲਾਸ਼ ਦੀ ਪਹਿਚਾਣ ਕਰਨ ‘ਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਲਾਸ਼ ਇਸੇ ਤਰ੍ਹਾਂ ਲਟਕੀ ਹੋਈ ਹੈ, ਜਿਸ ਕਾਰਨ ਕਾਫ਼ੀ ਸੜ ਗਈ ਹੈ। ਲਾਸ਼ ਕੋਲੋਂ ਕਿਸੇ ਤਰ੍ਹਾਂ ਦਾ ਕੋਈ ਸਮਾਨ ਵੀ ਬਰਾਮਦ ਨਹੀਂ ਕੀਤਾ ਗਿਆ। ਫਿਲਹਾਲ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

Real Estate