ਬਗ਼ਦਾਦ ਹਵਾਈ ਅੱਡੇ ’ਤੇ ਹੋਏ ਹਮਲੇ ‘ਚ ਕਈ ਇਰਾਕੀ ਤੇ ਈਰਾਨੀ ਫ਼ੌਜੀ ਅਫ਼ਸਰ ਹਲਾਕ

1524

ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਹਵਾਈ ਅੱਡੇ ’ਤੇ ਰਾਕੇਟ ਹਮਲਾ ਕੀਤਾ ਗਿਆ ਹੈ, ਜਿਸ ਵਿੱਚ ਇਰਾਕ ਅਤੇ ਈਰਾਨ ਦੇ ਕਈ ਚੋਟੀ ਦੇ ਫ਼ੌਜੀ ਅਧਿਕਾਰੀਆਂ ਦੇ ਮਾਰੇ ਗਏ। ਖ਼ਬਰਾਂ ਅਨੁਸਾਰ ਇਸ ਹਮਲੇ ਕਾਰਨ ਰਾਕੇਟ ਨਾਲ ਲਗਭਗ 8 ਚੋਟੀ ਦੇ ਫ਼ੌਜੀ ਕਮਾਂਡਰ ਮਾਰੇ ਗਏ ਹਨ ਤੇ ਕਈ ਇਰਾਕੀ ਫ਼ੌਜੀ ਜ਼ਖ਼ਮੀ ਹੋਏ ਹਨ। ਇਰਾਕੀ ਟੀਵੀ ਤੇ ਤਿੰਨ ਅਧਿਕਾਰੀਆਂ ਨੇ ਦੱਸਿਆ ਕਿ ਬਗ਼ਦਾਦ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਹਵਾਈ ਹਮਲੇ ਦੌਰਾਨ ਈਰਾਨ ਦੀ ਫ਼ੌਜ ਦੇ ਟਾੱਪ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਹੈ। ਹਮਲੇ ’ਚ ਈਰਾਨ ਵੱਲੋਂ ਸਮਰਥਿਤ ਫ਼ੌਜ ਦੇ ਡਿਪਟੀ ਕਮਾਂਡਰ ਦੀ ਵੀ ਮੌਤ ਹੋਈ ਹੈ। ਸਥਾਨਕ ਮੀਡੀਆ ਮੁਤਾਬਕ ਬਗ਼ਦਾਦ ਕੌਮਾਂਤਰੀ ਹਵਾਈ ਅੱਡੇ ਕੋਲ ਦਾਗ਼ੇ ਗਏ ਰਾਕੇਟਾਂ ਕਾਰਨ 7 ਵਿਅਕਤੀ ਮਾਰੇ ਗਏ ਹਨ ਤੇ ਕਈ ਇਰਾਕੀ ਫ਼ੌਜੀ ਜ਼ਖ਼ਮੀ ਹੋ ਗਏ ਹਨ। ਇਸ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਰਾਕੀ ਪ੍ਰਦਰਸ਼ਨਕਾਰੀਆਂ ਨੇ ਇਰਾਕ ਤੇ ਸੀਰੀਆ ’ਚ ਕਤਾਇਬ ਹਿਜ਼ਬੁੱਲ੍ਹਾ ਸ਼ੀਆ ਲੜਾਕਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਾਲੀਆ ਅਮਰੀਕਾ ਹਵਾਈ ਹਮਲਿਆਂ ਦੇ ਵਿਰੋਧ ’ਚ ਮੰਗਲਵਾਰ ਨੂੰ ਬਗ਼ਦਾਦ ਵਿਖੇ ਅਮਰੀਕੀ ਦੂਤਾਵਾਸ ਉੱਤੇ ਹਮਲਾ ਕਰ ਕੇ ਬਾਹਰਲੀ ਵਾੜ ’ਚ ਅੱਗ ਲਾ ਦਿੱਤੀ ਸੀ।

Real Estate