ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੇ ਸਖ਼ਤੀ !

1019

ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਹੁਣ ਨਾ ਤੇ ਕੋਈ ਸਮਾਨ ਪਾਕਿਸਤਾਨ ਵਾਲੇ ਪਾਸੇ ਲੈ ਕੇ ਜਾ ਸਕਦੇ ਨੇ ਤੇ ਨਾ ਹੀ ਪਾਕਿਸਤਾਨ ਤੋਂ ਕੁਝ ਭਾਰਤ ਪਾਸੇ ਲੈ ਕੇ ਆ ਸਕਦੇ ਹਨ ! ਗੁਰਦੁਆਰੇ ਤੋਂ ਮਿਲੇ ਪ੍ਰਸ਼ਾਦ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਵੀ ਪਾਕਿਸਤਾਨ ਤੋਂ ਲੈਕੇ ਆਉਣ ਦੀ ਇਜਾਜ਼ਤ ਨਹੀ ਹੈ। ਕਈ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਲੰਗਰ ਸੇਵਾ ਲਈ ਰਸਦ ਲੈਕੇ ਜਾ ਰਹੇ ਸਨ, ਪਰ ਹੁਣ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਨਾ ਹੀ ਸ਼ਰਧਾਲੂ ਪਾਕਿਸਤਾਨ ਜਾ ਕੇ ਨਿਸ਼ਾਨੀ ਵਜੋਂ ਉੱਥੇ ਕੁਝ ਖ਼ਰੀਦ ਕੇ ਭਾਰਤ ਲਿਆ ਸਕਦੇ ਹਨ। ਇੱਕ ਸ਼ਰਧਾਲੂ ਅਨੁਸਾਰ ਉਹ ਚਾਰ ਕਿੱਲੋ ਟਮਾਟਰ ਤੇ ਦਸ ਕਿੱਲੋ ਅਧਰਕ ਲੈ ਕੇ ਜਾ ਰਹੇ ਸਨ ਪਰ ਉਨ੍ਹਾਂ ਨੂੰ ਮਨ੍ਹਾਂ ਕਰ ਦਿੱਤਾ ਗਿਆ ਤੇ ਹੁਣ ਉਹ ਇੱਧਰ ਹੀ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਖੂਹ ਤੇ ਆ ਕੇ ਬੈਠਦੇ ਸਨ ਉੱਥੇ ਦੇ ਜਾਣਗੇ। “ਜਦਕਿ ਪਹਿਲਾਂ ਸੱਤ ਕਿੱਲੋ ਲਿਜਾ ਸਕਦੇ ਸੀ ਤੇ ਸੱਤ ਕਿੱਲੋ ਭਾਰ ਲਿਆ ਸਕਦੇ ਸੀ। ਪਾਕਿਸਤਾਨ ਪਾਸੇ ਦੁਕਾਨਦਾਰ ਵੀ ਦੁਖ਼ੀ ਹੋਏ ਬੈਠੇ ਨੇ ਕਿਉਂਕਿ ਭਾਰਤੀ ਸ਼ਰਧਾਲੂ ਉੱਥੇ ਜਾ ਕੇ ਕੁਝ ਵੀ ਖ਼ਰੀਦ ਨਹੀਂ ਪਾ ਰਹੇ। ਦੱਸਿਆ ਜਾ ਰਿਹਾ ਹੈ ਕਿ ਹੁਣ ਸੁਰੱਖਿਆ ਦੇ ਮੱਦੇਨਜ਼ਰ ਇਸ ‘ਤੇ ਰੋਕ ਲਗਾ ਦਿੱਤੀ ਗਈ ਹੈ। ਦੂਜੇ ਪਾਸੇ, ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਪਾਸੇ ਅਜਿਹੀ ਕੋਈ ਜਿਆਦਾ ਰੋਕ ਨਹੀਂ ਹੈ। ਸਖ਼ਤੀ ਭਾਰਤ ਵਾਲੇ ਪਾਸੇ ਹੀ ਵਿਖਾਈ ਜਾ ਰਹੀ ਹੈ।

Real Estate