ਸਾਫ਼ ਸਫ਼ਾਈ ਪੱਖੋਂ ਬਠਿੰਡਾ ਨੇ ਪੰਜਾਬ ‘ਚੋਂ ਮੁੜ ਪਹਿਲਾਂ ਸਥਾਨ ਹਾਸਲ ਕੀਤਾ ਹੈ। ਕੇਂਦਰ ਸਰਕਾਰ ਵਲੋਂ ਕਰਵਾਏ ਸਵੱਛ ਸਰਵੇਖਣ ਕੁਆਟਰ-2 ਵਿਚ ਬਠਿੰਡਾ ਸ਼ਹਿਰ ਦੇ ਹਿੱਸੇ ਇਹ ਖ਼ਿਤਾਬ ਲਗਾਤਾਰ ਚੌਥੀ ਵਾਰ ਆਇਆ ਹੈ। ਇਸ ਵਾਰ ਬਠਿੰਡਾ ਨੇ ਹੋਰ ਵੱਡੀ ਛਾਲ ਮਾਰਦਿਆਂ ਦੇਸ਼ ਭਰ ਵਿਚੋਂ ਵੀ 19ਵੇਂ ਸਥਾਨ ‘ਤੇ ਰਿਹਾ ਹੈ। ਪਿਛਲੇ ਕੁੱਝ ਸਾਲਾਂ ‘ਚ ਸਾਫ਼-ਸਫ਼ਾਈ ਪੱਖੋਂ ਬਠਿੰਡਾ ਨੇ ਵੱਡਾ ਉਦਮ ਕੀਤਾ ਹੈ। ਉਧਰ ਬਠਿੰਡਾ ਵਲੋਂ ਇਹ ਖ਼ਿਤਾਬ ਹਾਸਲ ਕਰਨ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸਦਾ ਸਿਹਰਾ ਨਿਗਮ ‘ਤੇ ਕਾਬਜ਼ ਅਕਾਲੀ-ਭਾਜਪਾ ਗਠਜੋੜ ਦੇ ਮੇਅਰ ਨੂੰ ਦਿੱਤਾ ਹੈ। ਉਨ੍ਹਾਂ ਇਥੋਂ ਦੇ ਸ਼ਹਿਰੀਆਂ ਵਲੋਂ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਹੈ।
ਪੰਜਾਬ ਦੇ ਵਿੱਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਦੇ ਇੱਕ ਵਾਰ ਫਿਰ ਸਫਾਈ ਪੱਖੋਂ ਪੰਜਾਬ ਭਰ ਵਿਚ ਪਹਿਲੇ ਸਥਾਨ ‘ਤੇ ਆਉਣ ਦਾ ਸਿਹਰਾ ਇੱਥੋਂ ਦੇ ਲੋਕਾਂ ਅਤੇ ਨਗਰ ਨਿਗਮ ਦੇ ਅਫਸਰਾਂ ਨੂੰ ਦਿੱਤਾ ਹੈ। ਦੇਰ ਸ਼ਾਮ ਜਾਰੀ ਇਕ ਤੋਂ ਬਾਅਦ ਇੱਕ ਟਵੀਟ ਵਿੱਚ ਉਨ੍ਹਾਂ ਬਠਿੰਡਾ ਸਹਿਰ ਦੇ ਮੁੜ ਨੰਬਰ ਇੱਕ ‘ਤੇ ਆਉਣ ਦੇ ਪੰਜ ਕਾਰਨਾਂ ਦਾ ਖੁਲਾਸਾ ਕੀਤਾ।ਜਿਸ ਵਿੱਚ ਹਰ ਰੋਜ਼ ਘਰਾਂ ਤੋਂ ਕੂੜਾ ਕਰਕਟ ਚੁੱਕਣ ਵਾਲਿਆਂ ਦੀ ਟੀਮ ਅਤੇ ਨਗਰ ਨਿਗਮ ਦੇ ਅਫਸਰਾਂ ਦੀ ਵੀ ਪਿੱਠ ਥਾਪੜੀ । ਜਦੋਂ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਤੋਂ ਦੋ ਘੰਟੇ ਪਹਿਲਾਂ ਜਾਰੀ ਟਵੀਟ ਵਿੱਚ ਸ਼ਹਿਰ ਦੇ ਨੰਬਰ ਇੱਕ ਆਉਣ ਦਾ ਸਿਹਰਾ ਲੋਕਾਂ ਦੇ ਨਾਲ ਨਾਲ ਅਕਾਲੀ ਮੇਅਰ ਨੂੰ ਦਿੱਤਾ ਸੀ।
Congratulations #Bathinda, you did it again!
I would like to congratulate the residents of Bathinda City for topping again in Punjab and standing 19th in #SwachhSurvekshan2020 league Quarter-2 All India Ranking.#SwachhBharat pic.twitter.com/FtlEFZugfo— Manpreet Singh Badal (@MSBADAL) January 1, 2020