ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਚੱਕਤੇ ਬੱਸ ਤੇ ਰੇਲ ਕਿਰਾਏ : ਸਿਲੰਡਰਾਂ ਦੀਆਂ ਕੀਮਤਾਂ ਵੀ ਵਧੀਆਂ

1142

2020 ਦੀ 1 ਜਨਵਰੀ ਅੱਜ ਸਵੇਰੇ ਜਦੋਂ ਸੂਰਜ ਚੜ੍ਹਿਆ ਤਾਂ ਪਹਿਲਾਂ ਕੇਂਦਰ ਸਰਕਾਰ ਨੇ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ। ਰੇਲਵੇ ਨੇ ਵੀ ਕਿਰਾਏ ‘ਚ 4 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਦਰ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਬੱਸਾਂ ਦੇ ਕਿਰਾਏ ਵਧਾ ਦਿੱਤੇ ਹਨ। ਕੈਪਟਨ ਸਰਕਾਰ ਨੇ ਕੁੱਝ ਦਿਨ ਪਹਿਲਾਂ ਹੀ ਬਿਜਲੀ ਦੀਆਂ ਦਰਾਂ ਵਿੱਚ ਵੀ ਵਾਧਾ ਕੀਤਾ ਸੀ, ਜਿਸ ਮੁਤਾਬਿਕ ਨਵੇਂ ਸਾਲ ‘ਚ ਬਿਜਲੀ ਦੇ ਬਿਲਾਂ ‘ਚ ਜੋਰਦਾਰ ਵਾਧਾ ਹੋਵੇਗਾ।ਬੱਸ ਕਿਰਾਏ ‘ਚ ਇਹ ਵਾਧਾ 2 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਹੈ। ਦੂਜੇ ਪਾਸੇ ਬੱਸ ਟਰਾਂਸਪੋਟਰ ਵੀ ਕਿਰਾਏ ਵਿੱਚ ਹੋਏ ਵਾਧੇ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿਰਾਏ ਵਧਾਉਣ ਦੀ ਬਜਾਏ ਸਰਕਾਰ ਨੂੰ ਟੈਕਸ ਅਤੇ ਡੀਜਲ ਦੇ ਰੇਟ ਘਟਾਉਣੇ ਚਾਹੀਦੇ ਹਨ ਕਿਉਂਕਿ ਕਿਰਾਏ ਵਧਾਉਣ ਨਾਲ ਉਨ੍ਹਾਂ ਦਾ ਕੰਮ ਵਧਦਾ ਨਹੀਂ ਸਗੋਂ ਠੱਪ ਹੁੰਦਾ ਹੈ।

Real Estate