ਲੇਖਕ ਨੇ ਕਿਹਾ, “ਮੋਦੀ ਤੇ ਸ਼ਾਹ ਦਾ ਕਰ ਦੇਣਾ ਚਾਹੀਦਾ ਕਤਲ” ਮਾਮਲਾ ਦਰਜ

914

ਨੇੱਲਈ ਕੰਨਨ ਜੋ ਤਾਮਿਲ ਲੇਖਕ ਅਤੇ ਕਾਂਗਰਸੀ ਆਗੂ ਹਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਹ ਸ਼ਾਹ ਵਿਰੁੱਧ ਵਿਵਾਦਪੂਰਨ ਬਿਆਨ ਦਿੱਤਾ ਹੈ । ਭਾਜਪਾ ਜਿਥੇ ਉਨ੍ਹਾਂ ਦੇ ਬਿਆਨ ਉੱਤੇ ਭੜਕ ਗਈ ਹੈ ਉਥੇ, ਤਿਰੁਨੇਲਵੇਲੀ ਪੁਲਿਸ ਨੇ ਉਸ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਐਤਵਾਰ ਨੂੰ ਹੋਈ ਇੱਕ ਬੈਠਕ ਵਿੱਚ ਨੇੱਲਈ ਨੇ ਕਿਹਾ ਸੀ ਕਿ ਘੱਟ ਗਿਣਤੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਕਤਲ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਸੀ ਕਿ ਕੋਈ ਸਾਹੇਬ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਸ਼ਾਹ ਨੂੰ ਖ਼ਤਮ ਕਰ ਦੇਣਗੇ, ਪਰ ਕਿਸੇ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਅਮਿਤ ਸ਼ਾਹ ਉੱਤੇ ਦੋਸ਼ ਲਾਇਆ ਕਿ ਸ਼ਾਹ, ਪ੍ਰਧਾਨ ਮੰਤਰੀ ਮੋਦੀ ਨੂੰ ਕੰਟਰੋਲ ਕਰ ਰਹੇ ਹਨ।

Real Estate