31 ਦਸੰਬਰ ਤੋਂ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋ ਦੀ ਖ਼ਬਰ ਫਰਜ਼ੀ

31 ਦਸੰਬਰ, 2019 ਤੋਂ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਜਾ ਰਹੇ ਹਨ ਇ ਗੱਲ ਪਿੱਛੇ ਕੋਈ ਸੱਚਾਈ ਨਹੀ ਹੈ । ਪਿਛਲੇ ਦਿਨਾਂ ‘ਚ ਇੱਕ ਸੁਨੇਹਾ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਦਸੰਬਰ, 2019 ਤੋਂ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਜਾ ਰਹੇ ਹਨ ਜੋ ਫਰਜੀ ਹੈ । ਕੋਈ ਕਹਿ ਰਿਹਾ ਹੈ ਕਿ 31 ਦਸੰਬਰ, 2019 ਤੋਂ ਬਾਅਦ 2 ਹਜ਼ਾਰ ਰੁਪਏ ਦੇ ਨੋਟ ਨਹੀਂ ਬਦਲੇ ਜਾਣਗੇ ਇਹ ਵੀ ਬਿਲਕੁਲ ਝੂਠ ਹੈ । ਦੋ ਹਜ਼ਾਰ ਰੁਪਏ ਦਾ ਨੋਟ ਇਕ ਲੀਗਲ ਟੈਂਡਰ ਹੈ ਅਤੇ ਇਸ ਦੇ ਬੰਦ ਹੋਣ ਬਾਰੇ ਫੈਲਾਈਆਂ ਗੱਲਾਂ ਸਿਰਫ ਅਫਵਾਹਾਂ ਹਨ। ਅਕਤੂਬਰ ਮਹੀਨੇ ਵਿਚ ਇਕ ਆਰਟੀਆਈ ਦੇ ਜਵਾਬ ਵਿਚ ਇਹ ਗੱਲ ਜ਼ਰੂਰ ਸਾਹਮਣੇ ਆਈ ਸੀ ਕਿ ਆਰਬੀਆਈ ਨੇ 2 ਹਜ਼ਾਰ ਰੁਪਏ ਦੇ ਨੋਟ ਛਾਪਣੇ ਬੰਦ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਰਕਾਰ ਨੇ ਇਹ ਕਦਮ ਕਈ ਗੜਬੜੀਆਂ ਹੋਣ ਤੋਂ ਰੋਕਣ ਲਈ ਚੁੱਕਿਆ ਹੈ। ਐਕਸੈਸ ਬੈਂਕ ਦੀ ਬ੍ਰਾਂਚ ਦੇ ਮੈਨੇਜਰ ਨੇ ਪੰਜਾਬੀ ਨਿਊਜ਼ ਆਨਲਾਈਨ ਨਾਲ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਗੱਲਾਂ ਸਿਰਫ ਅਫਵਾਹ ਹਨ ।

Real Estate