ਸਿੱਧੂ ਕਿੱਥੇ ਹੈ? ਮੀਡੀਆ ਦਾ ਸਵਾਲ ਸੁਣ ਕੇ ਕੈਪਟਨ ਨੇ ਕੀਤਾ ਕਿਨਾਰਾ !

1049

ਪੰਜਾਬ ਕਾਂਗਰਸ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ। ਇਸ ਮੌਕੇ ਪੰਜਾਬ ਭਰ ਦੇ ਸੀਨੀਅਰ ਕਾਂਗਰਸੀ ਲੀਡਰ ਪੁੱਜੇ ਸਨ ਪਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਕਾਫੀ ਰੜਕੀ। ਪੱਤਰਕਾਰਾਂ ਵੱਲੋਂ ਸਿੱਧੂ ਬਾਰੇ ਜਦੋਂ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸਮੇਤ ਹੋਰ ਸੀਨੀਅਰ ਆਗੂਆਂ ਨੂੰ ਸਵਾਲ ਕੀਤੇ ਤਾਂ ਉਹ ਟਲਦੇ ਨਜ਼ਰ ਆਏ।
ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਸਿੱਧੂ ਬਾਰੇ ਸਵਾਲ ਉਤੇ ਆਖ ਗਏ ਕਿ ਉਹ ਕਿਹੜਾ ਕੈਬਨਿਟ ਮੰਤਰੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਾਂਗਰਸ ਦੇ ਐਮਐਲਏ ਤਾਂ ਹਨ। ਇਸ ਉਤੇ ਆਸ਼ਾ ਕੁਮਾਰੀ ਨੇ ਕਿਹਾ ਕਿ ਜਿੰਨ੍ਹੇ ਆਉਣਾ ਹੋਵੇਗਾ, ਆ ਜਾਵੇਗਾ।

Real Estate