ਘੱਟ ਆਮਦਨ ਵਾਲੇ ਪਰਿਵਾਰ ਦੀ ਲੜਕੀ ਨੂੰ ਵਿਆਹ ਤੇ 1 ਤੋਲਾ ਸੋਨਾ ਦੇਵੇਗੀ ਸਰਕਾਰ

1241

1 ਜਨਵਰੀ 2020 ਅਸਾਮ ਸਰਕਾਰ ਹਰੇਕ ਵਿਆਹ ਵਾਲੀ ਲੜਕੀ , ਜਿਸ ਨੇ ਘੱਟੋ-ਘੱਟ 10ਵੀਂ ਤਕ ਪੜ੍ਹਾਈ ਕੀਤੀ ਹੈ ਅਤੇ ਆਪਣੇ ਵਿਆਰ ਨੂੰ ਰਜਿਸਟਰਡ ਕਰਵਾਇਆ ਹੈ, ਉਸ ਨੂੰ 10 ਗ੍ਰਾਮ ਸੋਨਾ ਤੋਹਫੇ ਵਜੋਂ ਦਿੱਤਾ ਜਾਵੇਗਾ। ਸਰਕਾਰ ਨੇ ਇਸ ਸਕੀਮ ਦਾ ਐਲਾਨ ਪਿਛਲੇ ਮਹੀਨੇ ਕੀਤਾ ਸੀ। ਸਰਕਾਰ ਨੇ ਇਸ ਸਕੀਮ ਦਾ ਲਾਭ ਲੈਣ ਲਈ ਕੁੱਝ ਸ਼ਰਤਾਂ ਰੱਖੀਆਂ ਹਨ। ਅਸਾਮ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਸਕੀਮ ਦਾ ਨਾਂ ‘ਅਰੁੰਧਤੀ ਸਵਰਨ ਯੋਜਨਾ’ ਹੈ। ਅਸਾਮ ਸਰਕਾਰ ਨੇ ਬਾਲ ਵਿਆਹ ਰੋਕਣ ਅਤੇ ਵਿਆਹਾਂ ਦੀ ਰਜਿਸਟ੍ਰੇਸ਼ਨ ਨੂੰ ਉਤਸ਼ਾਹਤ ਕਰਨ ਲਈ ਇਹ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ। ਅਰੁੰਧਤੀ ਸਵਰਨ ਯੋਜਨਾ ਦੇ ਤਹਿਤ ਸੂਬੇ ਦੀ ਹਰੇਕ ਲੜਕੀ ਨੂੰ ਵਿਆਹ ਦੇ ਸਮੇਂ 10 ਗ੍ਰਾਮ ਸੋਨਾ ਦਿੱਤਾ ਜਾਵੇਗਾ। ਇਸ ਯੋਜਨਾ ਦਾ ਲਾਭ ਉਸੇ ਬਾਲਗ ਲਾੜੀ ਨੂੰ ਮਿਲੇਗਾ, ਜਿਸ ਨੇ 10ਵੀਂ ਤਕ ਦੀ ਪੜ੍ਹਾਈ ਕੀਤੀ ਹੈ ਅਤੇ ਆਪਣਾ ਵਿਆਹ ਰਜਿਸਟਰ ਕਰਵਾ ਲਿਆ ਹੈ। ਇਸ ਦੇ ਨਾਲ ਹੀ ਇਸ ਯੋਜਨਾ ਦਾ ਲਾਭ ਲੈਣ ਲਈ ਪਰਿਵਾਰ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਸਕੀਮ ਦੇ ਤਹਿਤ ਲੜਕੀ ਦਾ ਪਹਿਲਾ ਵਿਆਹ ਹੀ ਹੋਵੇਗਾ ਅਤੇ ਇਸ ਨੂੰ ਸਪੈਸ਼ਲ ਮੈਰਿਜ ਐਕਟ 1954 ਦੇ ਤਹਿਤ ਰਜਿਸਟਰ ਕਰਨਾਉਣਾ ਹੋਵੇਗਾ।

Real Estate