ਉੱਤਰ ਪ੍ਰਦੇਸ਼ ‘ਚ ਵਿੱਚ ਠੰਢ ਕਾਰਨ ਹੁਣ ਤੱਕ 84 ਲੋਕਾਂ ਦੀ ਮੌਤ

789

ਪੂਰੇ ਉੱਤਰ ਭਾਰਤ ‘ਚ ਠੰਢ ਦਾ ਕਹਿਰ ਜਾਰੀ ਹੈ। ਠੰਢ ਕਾਰਨ ਉੱਤਰ ਪ੍ਰਦੇਸ਼ ‘ਚ ਹੁਣ ਤਕ 84 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਥਾਵਾਂ ‘ਚ ਤਾਪਮਾਨ ‘ਚ ਲਗਾਤਾਰ ਗਿਰਾਵਟ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਲਖਨਊ ‘ਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 6।7 ਡਿਗਰੀ, ਸੋਨਭਰਦ ‘ਚ 0।8 ਡਿਗਰੀ, ਮੁਜੱਫਰਨਗਰ ‘ਚ 1।0 ਡਿਗਰੀ ਅਤੇ ਆਗਰਾ ‘ਚ 1।9 ਡਿਗਰੀ ਦਰਜ ਕੀਤਾ ਗਿਆ। ਬਨਾਰਸ ‘ਚ ਤਾਂ ਠੰਢ ਨੇ 56 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਉੱਥੇ ਦੀ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵੱਧ ਤੋਂ ਵੱਧ ਤਾਪਮਾਨ 9।4 ਡਿਗਰੀ ਰਿਹਾ। ਅਜਿਹਾ 118 ਸਾਲ ਬਾਅਦ ਹੋਇਆ ਹੈ। ਮੌਸਮ ਵਿਭਾਗ ਮੁਤਾਬਿਕ 2-3 ਜਨਵਰੀ ਨੂੰ ਲਖਨਊ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।ਕੜਾਕੇ ਦੀ ਠੰਢ ਜਾਨਲੇਵਾ ਬਣੀ ਹੋਈ ਹੈ। ਸੋਮਵਾਰ ਨੂੰ ਠੰਢ ਦੀ ਲਪੇਟ ‘ਚ ਆ ਕੇ ਬੁੰਦੇਲਖੰਡ ਅਤੇ ਸੈਂਟਰਲ ਯੂਪੀ ਦੇ ਕਈ ਜ਼ਿਲ੍ਹਿਆਂ ‘ਚ 45 ਲੋਕਾਂ ਦੀ ਮੌਤ ਹੋ ਗਈ। ਸੱਭ ਤੋਂ ਵੱਧ ਮੌਤਾਂ ਕਾਨਪੁਰ ਜ਼ਿਲ੍ਹੇ ‘ਚ 22 ਅਤੇ ਕੰਨੌਜ ‘ਚ 10 ਮੌਤਾਂ ਹੋਈਆਂ। ਕਾਨਪੁਰ ਤੇ ਓਰੈਯਾ ‘ਚ ਘੱਟੋ-ਘੱਟ ਤਾਪਮਾਨ 1।6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਪੱਛਮੀ ਯੂਪੀ ‘ਚ ਸ਼ੀਤ ਲਹਿਰ ਨੇ ਸੋਮਵਾਰ ਨੂੰ 6 ਲੋਕਾਂ ਦੀ ਜਾਨ ਲੈ ਲਈ। ਮ੍ਰਿਤਕਾਂ ‘ਚ 5 ਮੇਰਠ ਅਤੇ 1 ਮੁਜੱਫਰਨਗਰ ਦਾ ਹੈ। ਮੇਰਠ ‘ਚ ਸੋਮਵਾਰ ਰਾਤ ਦਾ ਪਾਰਾ 2।5 ਡਿਗਰੀ, ਜਦਕਿ ਵੱਧ ਤੋਂ ਵੱਧ ਤਾਪਮਾਨ 7।8 ਡਿਗਰੀ ਰਿਕਾਰਡ ਕੀਤਾ ਗਿਆ। ਪੂਰਵਾਂਚਲ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਸ਼ੀਤ ਲਹਿਰ ਕਾਰਨ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁਰਾਦਾਬਾਦ ‘ਚ ਠੰਢ ਨੇ 6 ਲੋਕਾਂ ਦੀ ਜਾਨ ਲੈ ਲਈ ਹੈ।

Real Estate