ਬਠਿੰਡਾ ਸ਼ਿਮਲਾ ਹੋ ਗਿਆ !

661

ਬਠਿੰਡੇ ਦਾ ਤਾਪਮਾਨ ਸ਼ਿਮਲਾ ਨਾਲੋਂ ਵੀ ਹੇਠਾਂ ਪੁੱਜ ਗਿਆ ਸੀ। ਦਸੰਬਰ ਮਹੀਨੇ ‘ਚ ਤਾਪਮਾਨ ਦੇ ਹੇਠਲਾ ਪੱਧਰ 2.4 ਡਿਗਰੀ ਸੈਲਸੀਅਸ ‘ਤੇ ਆ ਗਿਆ ਹੈ। 27 ਦਸੰਬਰ ਨੂੰ ਪੰਜ ਸਾਲਾਂ ਬਾਅਦ ਬਠਿੰਡਾ ਸਭ ਤੋਂ ਠੰਢਾ ਰਿਹਾ ਸੀ।ਇਸ ਦਿਨ ਘੱਟ ਤੋਂ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਉਪਰੋਂ ਆਉਣ ਵਾਲੇ ਤਿੰਨ ਦਿਨਾਂ ‘ਚ ਭਾਰੀ ਧੁੰਦ ਪੈਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ। ਠੰਢ ਦੇ ਮੌਸਮ ਨੇ ਨੌਕਰੀ ਪੇਸ਼ਾ ਤੋਂ ਲੈ ਕੇ ਕਿਸਾਨਾਂ ਆਦਿ ਨੂੰ ਸਮੱਸਿਆਵਾਂ ਵਿਚ ਘੇਰਿਆ ਹੋਇਆ ਹੈ। ਠੰਢ ਕਾਰਨ ਜਿੰਦਗੀ ਦੀ ਰਫ਼ਤਾਰ ਬਿਲਕੁੱਲ ਮੱਠੀ ਹੋਈ ਪਈ ਹੈ। ਖੇਤੀਬਾੜੀ ਵਿਭਾਗ ਇਸ ਅਗੇਤੀ ਠੰਢ ਨੂੰ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸ ਰਿਹਾ। ਦੂਜੇ ਪਾਸੇ ਇਸ ਸੀਜ਼ਨ ‘ਚ ਪਈ ਅਗੇਤੀ ਠੰਢ ਨੇ ਗਰਮ ਕਪੜੇ ਦੇ ਵਪਾਰੀਆਂ ਨੂੰ ਵੀ ਹੁਲਾਰਾ ਦਿਤਾ ਹੈ।
ਮੌਸਮ ਵਿਭਾਗ ਵਲੋਂ ਦਿਤੀ ਚਿਤਾਵਨੀ ਮੁਤਾਬਕ ਆਉਣ ਵਾਲੇ ਦਿਨਾਂ ਤਕ ਭਾਰੀ ਧੁੰਦ ਦੇ ਨਾਲ ਤੇਜ ਠੰਢੀਆਂ ਹਵਾਵਾਂ ਚਲ ਸਕਦੀਆਂ ਹਨ। ਉਂਜ ਮੌਸਮ ਖ਼ੁਸਕ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਦੋ ਦਿਨਾਂ ਬਾਅਦ ਤਾਪਮਾਨ ‘ਚ ਥੋੜਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

Real Estate