ਨਵ ਨਿਯੁਕਤ ਚੇਅਰਮੈਨਾਂ ਦਾ ਸਨਮਾਨ

574

ਕਪੂਰਥਲਾ, 28 ਦਸੰਬਰ (ਕੌੜਾ)- ਪੰਜਾਬ ਸਰਕਾਰ ਵੱਲੋਂ ਜ਼ਿਲਾ ਯੋਜਨਾ ਬੋਰਡ ਕਪੂਰਥਲਾ ਦੇ ਨਵ ਨਿਯੁਕਤ ਚੇਅਰਮੈਨ ਅਨੂਪ ਕੱਲਣ, ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਅਵਤਾਰ ਸਿੰਘ ਔਜਲਾ ਅਤੇ ਉੱਪ ਚੇਅਰਮੈਨ ਰਜਿੰਦਰ ਕੌੜਾ ਨੇ ਏਕਤਾ ਭਵਨ ਵਿਖੇ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵੱਡੀ ਗਿਣਤੀ ਆਗੂਆਂ, ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ, ਪੰਚਾਂ-ਸਰਪੰਚਾਂ ਤੇ ਹੋਰਨਾਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਰਾਣਾ ਗੁਰਜੀਤ ਸਿੰਘ ਵੱਲੋਂ ਤਿੰਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਤਿੰਨਾਂ ਆਗੂਆਂ ਨੇ ਉਨਾਂ ਨੂੰ ਵੱਡੇ ਅਹੁਦੇ ਦੇ ਕੇ ਮਾਣ ਬਖਸ਼ਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਂਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮਿਹਨਤੀ ਆਗੂਆਂ ਦਾ ਸਦਾ ਮੁੱਲ ਪੈਂਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਜੀਅ-ਜਾਨ ਨਾਲ ਕੰਮ ਕੀਤਾ ਜਾਵੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਅਮਰਜੀਤ ਸਿੰਘ ਸੈਦੋਵਾਲ, ਨਰਿੰਦਰ ਸਿੰਘ ਮੰਨਸੂ, ਸੁਰਿੰਦਰ ਨਾਥ ਮੜੀਆ, ਸਰਪੰਚ ਜਸਵੰਤ ਲਾਡੀ, ਸਰਪੰਚ ਸਰਦੂਲ ਸਿੰਘ ਧਾਲੀਵਾਲ, ਪਲਵਿੰਦਰ ਸਿੰਘ ਧਾਲੀਵਾਲ, ਸਰਪੰਚ ਸਤਨਾਮ ਸਿੰਘ, ਲੱਖਣ, ਲਖਵਿੰਦਰ ਸਿੰਘ ਮੈਣਵਾਂ, ਮਨਜਿੰਦਰ ਸਿੰਘ ਸਾਹੀ, ਰਜਿੰਦਰ ਸਿੰਘ ਵਾਲੀਆ, ਰੋਸ਼ਨ ਲਾਲ ਮੈਰੀਪੁਰ, ਸਿੰਵ ਵਧਵਾ, ਪਿੰਟੂ ਵਧਵਾ, ਤਰਸੇਮ ਲਾਲ ਸ਼ੇਖੂਪੁਰ, ਦਾਰਾ ਸਿੰਘ, ਮਨਜੀਤ ਸਿੰਘ ਔਜਲਾ, ਬਲਵਿੰਦਰ ਸੰਧੂ ਚੱਠਾ, ਪੀਟਰ ਕਸੋ ਚਾਹਲ, ਰਵਿੰਦਰ ਅਗਰਵਾਲ,, ਹਰਿੰਦਰ ਸਿੰਘ ਨੀਟਾ, ਨੀਤੂ ਖੁੱਲਰ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Real Estate