ਕੇਂਦਰ ਸਰਕਾਰ ਚਿੰਤਾਂ ‘ਚ ਕਿਉਂ ਕਿ ਪੰਜਾਬ ‘ਚ ਗਧਿਆਂ ਦੀ ਗਿਣਤੀ ਘਟੀ !

1115

ਪੰਜਾਬ ‘ਚ ਗਧੇ, ਘੋੜੇ ਤੇ ਖੱਚਰਾਂ ਦੀ ਗਿਣਤੀ ‘ਚ ਭਾਰੀ ਕਮੀ ਆਈ ਹੈ। ਪਸ਼ੂ ਪਾਲਣ ਵਿਭਾਗ ਦੇ ਅੰਕੜਿਆਂ ਮੁਤਾਬਿਕ ਪੰਜਾਬ ‘ਚ ਇਨ੍ਹਾਂ ਜਾਨਵਰਾਂ ਦੀ ਆਬਾਦੀ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। 20ਵੀਂ ਪਸ਼ੂ ਪਾਲਣ ਮਰਦਮਸ਼ੁਮਾਰੀ 2019 ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ, ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ। ਪੰਜਾਬ ‘ਚ ਸਭ ਤੋਂ ਵੱਧ ਗਿਰਾਵਟ ਗਧਿਆਂ ਦੀ ਗਿਣਤੀ ‘ਚ ਆਈ ਹੈ। ਅੰਕੜਿਆਂ ਮੁਤਾਬਿਕ ਗਧਿਆਂ ਦੀ ਆਬਾਦੀ 83% ਘੱਟ ਹੋ ਗਈ ਹੈ ਅਤੇ ਹੁਣ ਸੂਬੇ ‘ਚ ਸਿਰਫ 471 ਗਧੇ ਬਚੇ ਹਨ। ਘੋੜੇ ਅਤੇ ਟੱਟੂਆਂ ਦੀ ਗਿਣਤੀ ‘ਚ 48% ਤਕ ਕਮੀ ਆਈ ਹੈ। ਇਸੇ ਤਰ੍ਹਾਂ ਖੱਚਰਾਂ ਦੀ ਗਿਣਤੀ ਵੀ 68% ਤਕ ਘੱਟ ਗਈ ਹੈ। ਪਿਛਲੇ 7 ਸਾਲਾਂ ‘ਚ ਵਾਹਨਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਇਨ੍ਹਾਂ ਜਾਨਵਰਾਂ ਦੀ ਵਰਤੋਂ ਨਹੀਂ ਰਹੀ। ਇਸੇ ਕਾਰਨ ਇਨ੍ਹਾਂ ਨੂੰ ਪਾਲਣ ਵਾਲੇ ਵੀ ਘੱਟ ਹੋ ਗਏ ਹਨ। ਕੇਂਦਰੀ ਮੱਛੀ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਨੇ ਹਾਲ ਹੀ ‘ਚ 20ਵੀਂ ਪਸ਼ੂ ਪਾਲਣ ਮਰਦਮਸ਼ੁਮਾਰੀ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਜਾਨਵਰਾਂ ਦੀ ਆਬਾਦੀ ‘ਚ ਆਈ ਕਮੀ ਚਿੰਤਾ ਦਾ ਵਿਸ਼ਾ ਹੈ। ਦੇਸ਼ ‘ਚ ਘੋੜੇ, ਗਧੇ ਤੇ ਖੱਚਰਾਂ ਦੀ ਕੁੱਲ ਆਬਾਦੀ 5।4 ਲੱਖ ਦੱਸੀ ਗਈ ਹੈ ਅਤੇ ਸਾਲ 2012 ਤੋਂ ਬਾਅਦ 52% ਘੱਟ ਗਈ ਹੈ। ਸਾਲ 2012 ‘ਚ ਦੇਸ਼ ਵਿੱਚ ਲਗਭਗ 11।4 ਲੱਖ ਘੋੜੇ, ਖੱਚਰ ਤੇ ਗਧੇ ਸਨ। ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਜਿਹੜੇ ਨਵੇਂ ਅੰਕੜੇ ਪੇਸ਼ ਕੀਤੇ ਹਨ, ਉਸ ਦੇ ਮੁਤਾਬਿਕ ਸੂਬੇ ‘ਚ ਗਧਿਆਂ ਦੀ ਕੁੱਲ ਗਿਣਤੀ 471 ਹਨ, ਜਦਕਿ ਸਾਲ 2012 ‘ਚ 2909 ਗਧੇ ਸਨ। ਉੱਥੇ ਹੀ ਦੇਸ਼ ‘ਚ 2012 ‘ਚ 3।20 ਲੱਖ ਗਧੇ ਸਨ, ਜੋ ਹੁਣ ਘੱਟ ਕੇ ਸਿਰਫ 1।20 ਲੱਖ ਬਚੇ ਹਨ। ਰਾਜਸਥਾਨ ‘ਚ ਗਧਿਆਂ ਦੀ ੋਗਣਤੀ ਸਭ ਤੋਂ ਵੱਧ 32,000 ਹੈ। ਹਾਲਾਂਕਿ ਉੱਥੇ ਵੀ 2012 ਦੇ ਮੁਕਾਬਲੇ 71% ਦੀ ਕਮੀ ਆਈ ਹੈ।

Real Estate