370 ਹਟਾਉਣ ਮਗਰੋਂ ਹੁਣ ਕਾਰਗਿਲ ਇਲਾਕੇ ‘ਚ ਸੁ਼ਰੂ ਹੋਇਆ ਇੰਟਰਨੈੱਟ

955

ਲੱਦਾਖ ਦੇ ਕਾਰਗਿਲ ਜ਼ਿਲ੍ਹੇ ਵਿਚ 145 ਦਿਨਾਂ ਬਾਅਦ ਇਕ ਵਾਰ ਫਿਰ ਮੋਬਾਇਲ ਇੰਟਰਨੈਟ ਸੇਵਾਵਾਂ ਸ਼ੁੱਕਰਵਾਰ ਨੂੰ ਬਹਾਲ ਕਰ ਦਿੱਤੀਆਂ ਗਈਆ ਹਨ। ਕੇਂਦਰ ਸਰਕਾਰ ਵੱਲੋਂ 5 ਅਗਸਤ ਨੂੰ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਤੋਂ ਇਥੇ ਇੰਟਰਨੈਟ ਸੇਵਾਵਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਸੀ।ਪ੍ਰਸ਼ਾਸਨ ਅਨੁਸਾਰ ਬੀਤੇ ਚਾਰ ਮਹੀਨੇ ਵਿਚ ਇਥੇ ਕੋਈ ਘਟਨਾ ਨਹੀਂ ਵਾਪਰੀ ਅਤੇ ਹਾਲਾਤ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸ ਨੂੰ ਦੇਖਦੇ ਹੋਏ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਹਨ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੁਵਿਧਾ ਦਾ ਗਲਤ ਫਾਇਦਾ ਨਾ ਚੁੱਕਣ।
ਅਗਸਤ ਵਿਚ ਧਾਰਾ 370 ਨੂੰ ਹਟਾਉਣ ਤੋਂ ਪਹਿਲਾਂ, ਸਰਕਾਰ ਨੇ ਉਥੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕੀਤੇ ਸਨ ਜਿਸ ਤੋਂਮਗਰੋਂ ਹੁਣ ਅਰਧ ਸੈਨਿਕ ਬਲਾਂ ਦੀਆਂ 72 ਕੰਪਨੀਆਂ ਨੂੰ ਹਟਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ, ਇਸ ਵਿਚ ਸੀਆਰਪੀਐਫ ਦੀਆਂ 24 ਕੰਪਨੀਆਂ ਸ਼ਾਮਿਲ ਹਨ।

Real Estate