ਸਟੇਟ ਬੈਂਕ ਆਫ ਇੰਡੀਆ 1 ਜਨਵਰੀ ਤੋਂ ਆਪਣੇ ਗਾਹਕਾਂ ਲਈ ਏਟੀਐਮ ‘ਚੋਂ ਪੈਸੇ ਕਢਵਾਉਣ ਲਈ ਨਵਾਂ ਤਰੀਕਾ ਸ਼ੁਰੂ ਕਰਨ ਜਾ ਰਿਹਾ ਹੈ। ਹੁਣ ਪੈਸੇ ਕਢਵਾਉਣ ਵਾਲੇ ਖਾਤਾਧਾਰਕ ਨੂੰ ਰਜਿਸਟਰਡ ਮੋਬਾਈਲ ਨੰਬਰ ਚਾਲੂ ਹਾਲਤ ਵਿੱਚ ਕੋਲ ਰੱਖਣਾ ਜਰੂਰੀ ਹੋਵੇਗਾ ਕਿਉਂਕਿ ਮੋਬਾਈਲ ਨੰਵਰ ‘ਤੇ ਪੈਸੇ ਕਢਵਾਉਣ ਸਮੇਂ ਇਕ ਓਟੀਪੀ (ਵਨ ਟਾਈਮ ਪਾਸਵਰਡ) ਆਏਗਾ ਜਿਸ ਨੂੰ ਮਸ਼ੀਨ ਵਿੱਚ ਭਰਨ ਮਗਰੋਂ ਹੀ ਪੈਸੇ ਮਿਲਣਗੇ।ਹਾਲਾਂਕਿ ਓਟੀਪੀ ਆਧਾਰਿਤ ਇਹ ਤਰੀਕਾ ਸਾਰੇ ਦੇਸ਼ ਵਿਚ ਬੈਂਕ ਦੇ ਸਾਰੇ ਏ ਟੀ ਐਮਜ਼ ‘ਤੇ ਰਾਤ 8।00 ਤੋਂ ਸਵੇਰੇ 8।00 ਵਜੇ ਤੱਕ ਹੀ ਲਾਗੂ ਹੋਵੇਗਾ। ਓਟੀਪੀ ਸਿਸਟਮ ਸ਼ੁਰੂ ਕਰਨ ਦਾ ਮਕਸਦ ਗੈਰ ਅਧਿਕਾਰਤ ਵਿਅਕਤੀਆਂ ਵੱਲੋਂ ਪੈਸੇ ਕਢਵਾਉਣ ਨੂੰ ਰੋਕਣਾ ਹੈ ਅਤੇ ਇਹ ਓਟੀਪੀ ਪ੍ਰਣਾਲੀ ਸਿਰਫ 10 ਹਜ਼ਾਰ ਤੋਂ ਵੱਧ ਨਗਦੀ ਕਢਵਾਉਣ ਵਾਲਿਆਂ ‘ਤੇ ਲਾਗੂ ਹੋਵੇਗੀ। ਗਾਹਕ ਨੂੰ ਰਜਿਸਟਰਡ ਮੋਬਾਈਲ ਨੰਬਰ ‘ਤੇ ਆਇਆ ਓ ਟੀ ਪੀ ਸਿਸਟਮ ਵਿਚ ਫੀਡ ਕਰਨਾ ਪਵੇਗਾ ਤਾਂ ਹੀ ਨਗਦੀ ਬਾਹਰ ਨਿਕਲੇਗੀ।ਇਹ ਓਟੀਪੀ ਸਹੂਲਤ ਦੂਜੇ ਬੈਂਕਾਂ ਦਾ ਏ ਟੀ ਐਮ ਕਾਰਡ ਐਸਬੀਆਈ ਦੇ ਏ ਟੀ ਐਮ ‘ਤੇ ਵਰਤਣ ਵਾਲਿਆਂ ‘ਤੇ ਲਾਗੂ ਨਹੀਂ ਹੋਵੇਗੀ ਕਿਉਂਕਿ ਹਾਲੇ ਤੱਕ ਨੈਸ਼ਨਲ ਫਾਈਨਾਂਸ਼ੀਅਲ ਸਵਿਚ (ਐਨ ਐਫ ਐਸ) ਨੇ ਇਸਦੀ ਵਰਤੋਂ ਸ਼ੁਰੂ ਨਹੀਂ ਕੀਤੀ ਹੈ।
1 ਜਨਵਰੀ ਤੋਂ ATM ਵਿੱਚੋਂ ਪੈਸੇ ਕਢਵਾਉਣ ਲਈ ਰਜਿਸਟਰਡ ਮੋਬਾਈਲ ਨੰਬਰ ਰੱਖਣਾ ਪਵੇਗਾ ਕੋਲ !
Real Estate