ਫ਼ੌਜ ਮੁਖੀ ਕਿਹਾ ‘ਅਪਣੇ ਕੰਮ ਵੱਲ ਧਿਆਨ ਦਿਓ’ !

1002

ਨਾਗਰਿਕਤਾ ਸੰਸ਼ੋਧਨ ਬਿੱਲ ਨੂੰ ਲੈ ਕੇ ਵਿਰੋਧ ਜਾਰੀ ਹੈ। ਅੱਜ ਸ਼ਨੀਵਾਰ ਨੂੰ ਵੀ ਕਈਂ ਹਿੱਸਿਆਂ ਵਿੱਚ ਲੋਕਾਂ ਨੇ ਪ੍ਰਦਰਸ਼ਨ ਰੈਲੀਆਂ ਕੱਢੀਆਂ । ਤਮਿਲਨਾਡੂ ‘ਚ ਤੌਹੀਦ ਜਮਾਤ ਨੇ ਵਿਰੋਧ ਮਾਰਚ ਕੱਢਿਆ। ਜਿਸ ਵਿੱਚ ਕਈ ਹਜਾਰ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਲੋਕਾਂ ਨੇ ਆਪਣੇ ਹੱਥਾਂ ‘ਚ ਝੰੜੇ ਅਤੇ ਕਾਨੂੰਨ ਦੇ ਵਿਰੋਧ ‘ਚ ਲਈ ਨਾਹਰਿਆਂ ਦੇ ਪੋਸਟਰ ਲਏ ਹੋਏ ਸਨ। ਦੂਜੇ ਪਾਸੇ ਕਾਂਗਰਸ ਨੇ ਵੀ ਮੁੰਬਈ ਵਿੱਚ ਇਸ ਕਾਨੂੰਨ ਦੇ ਖਿਲਾਫ਼ ਮਾਰਚ ਦਾ ਪ੍ਰਬੰਧ ਕੀਤਾ ਹੈ। ਤੀਰੁਵਨੰਤਪੁਰਮ ਵਿੱਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਆਰਮੀ ਜਨਰਲ ਨੂੰ ਸਰਕਾਰ ਦਾ ਸਮਰਥਨ ਕਰਨ ਲਈ ਕਿਹਾ ਜਾ ਰਿਹਾ ਹੈ, ਇਹ ਸ਼ਰਮ ਦੀ ਗੱਲ ਹੈ। ਮੈਂ ਜਨਰਲ ਰਾਵਤ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਫੌਜ ਦੇ ਪ੍ਰਮੁੱਖ ਹੋ ਅਤੇ ਆਪਣੇ ਕੰਮ ਨੂੰ ਧਿਆਨ ਵਿੱਚ ਰੱਖੋ। ਇਹ ਫੌਜ ਦਾ ਪੇਸ਼ਾ ਨਹੀਂ ਹੈ ਕਿ ਅਸੀਂ ਰਾਜਨੇਤਾਵਾਂ ਨੂੰ ਦੱਸੀਏ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਇੰਜ ਹੀ ਇਹ ਸਾਡਾ ਕੰਮ ਨਹੀਂ ਹੈ ਕਿ ਅਸੀਂ ਤੁਹਾਨੂੰ ਦੱਸੀਏ ਤੁਸੀ ਕੀ ਕਰੋ ਕੀ ਨਾ ਕਰੋ। ਪੀ ਚਿਦੰਬਰਮ ਨੇ ਅੱਗੇ ਕਿਹਾ ਕਿ ਅਮਿਤ ਸ਼ਾਹ ਨੂੰ ਵਾਪਸ ਜਾਣਾ ਚਾਹੀਦਾ ਹੈ ਅਤੇ ਰਾਜ ਸਭਾ ਅਤੇ ਲੋਕਸਭਾ ਵਿੱਚ ਬਹਿਸ ਨੂੰ ਸੁਣਨਾ ਚਾਹੀਦਾ ਹੈ। ਉਨ੍ਹਾਂ ਨੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਹੁਣ ਉਹ ਇਸ ‘ਤੇ ਬਹਿਸ ਲਈ ਰਾਹੁਲ ਗਾਂਧੀ ਨੂੰ ਚੁਣੋਤੀ ਦੇ ਰਹੇ ਹਨ। ਇਸ ਕਾਨੂੰਨ ਬਾਰੇ ‘ਚ ਸਭ ਕੁਝ ਗਲਤ ਹੈ।

Real Estate