ਦਿੱਲੀ ਚੋਣਾਂ : ਆਪ ਕਹਿੰਦੀ “ਚੰਗੇ ਪੰਜ ਸਾਲ, ਲੱਗੇ ਰਹੋ ਕੇਜਰੀਵਾਲ” , ਭਾਜਪਾ ਨੇ ਕਿਹਾ “ਪੰਜ ਸਾਲ ਦਿੱਲੀ ਬੇਹਾਲ, ਹੁਣ ਨਹੀਂ ਚਾਹੀਦਾ ਕੇਜਰੀਵਾਲ”

894

ਦਿੱਲੀ ਵਿਧਾਨ ਸਭਾ ਚੋਣਾਂ ਸਾਰੀਆਂ ਪਾਰਟੀਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਅਰਾ ਹੈ, “ਚੰਗੇ ਪੰਜ ਸਾਲ, ਲੱਗੇ ਰਹੋ ਕੇਜਰੀਵਾਲ”। ਭਾਜਪਾ ਨੇ ਵੀ ਨਾਅਰਾ ਤਿਆਰ ਕੀਤਾ ਹੈ, “ਪੰਜ ਸਾਲ ਦਿੱਲੀ ਬੇਹਾਲ, ਹੁਣ ਨਹੀਂ ਚਾਹੀਦਾ ਕੇਜਰੀਵਾਲ”। ਆਮ ਆਦਮੀ ਪਾਰਟੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਹੱਥ ਮਿਲਾ ਚੁੱਕੀ ਹੈ। ਪ੍ਰਸ਼ਾਂਤ ਕਿਸ਼ੋਰ ਨੇ 2014 ‘ਚ ਨਰਿੰਦਰ ਮੋਦੀ ਦੇ ਚੋਣ ਮੁਹਿੰਮ ਦਾ ਕਾਰਜਭਾਰ ਸੰਭਾਲਿਆ, ਨਿਤੀਸ਼ ਕੁਮਾਰ ਦੀ ਸਾਲ 2015 ‘ਚ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਲਈ ਅਤੇ 2017 ‘ਚ ਪੰਜਾਬ ‘ਚ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਦੀ ਅਗਵਾਈ ਕੀਤੀ ਸੀ।
2015 ‘ਚ ਆਮ ਆਦਮੀ ਪਾਰਟੀ ਨੇ 70 ਚੋਂ 67 ਸੀਟਾਂ ਜਿੱਤੀਆਂ। ਸੀਐਮ ਅਰਵਿੰਦ ਕੇਜਰੀਵਾਲ ਦਾ ਕਾਰਜਕਾਲ ਫਰਵਰੀ ‘ਚ ਖ਼ਤਮ ਹੋ ਰਿਹਾ ਹੈ। ਖ਼ਬਰਾਂ ਹਨ ਕਿ ਚੋਣ ਕਮਿਸ਼ਨ ਜਨਵਰੀ ਦੇ ਦੂਜੇ ਹਫ਼ਤੇ ਤੱਕ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦੇਵੇਗਾ ਅਤੇ ਚੋਣ ਪ੍ਰਕਿਰਿਆ ਫਰਵਰੀ ਦੇ ਦੂਜੇ ਹਫ਼ਤੇ ਤੱਕ ਪੂਰੀ ਹੋ ਜਾਵੇਗੀ।

Real Estate