ਢੀਂਡਸਿਆਂ ਦੇ ਗੜ੍ਹ ‘ਚ ਅਕਾਲੀ ਦਲ ਕਰੇਗਾ ਸ਼ਕਤੀ ਪ੍ਰਦਰਸ਼ਨ !

983

ਅਕਾਲੀ ਦਲ (ਬਾਦਲ) ਦੇ ਰਾਜਸਭਾ ਮੈਂਬਰ ਸੁਖਦੇਵ ਢੀਂਡਸਾ ਵੱਲੋਂ ਪਾਰਟੀ ਖਿਲਾਫ ਕੀਤੀ ਜਾ ਰਹੀ ਖੁੱਲ੍ਹੀ ਬਿਆਨਬਾਜ਼ੀ ਤੋਂ ਬਾਅਦ ਹੁਣ ਅਕਾਲੀ ਦਲ ਢੀਂਡਸਾ ਦੇ ਗੜ੍ਹ ਮੰਨੇ ਜਾਂਦੇ ਹਲਕਾ ਸੰਗਰੂਰ ਦੇ ਅੰਦਰ 2 ਫਰਵਰੀ ਨੂੰ ਇੱਕ ਵੱਡੀ ਵਿਸ਼ਾਲ ਰੈਲੀ ਕਰੇਗਾ। ਇਹ ਰੈਲੀ ਜ਼ਿਲ੍ਹਾ ਪੱਧਰ ਦੀ ਹੋਵੇਗੀ ਜਿਸ ਵਿੱਚ ਸੰਗਰੂਰ ਦੇ ਹੀ ਵਰਕਰ ਤੇ ਹਰੇਕ ਜ਼ਿਲ੍ਹੇ ਦੇ ਸਿਆਸੀ ਲੀਡਰ ਸੱਦੇ ਜਾਣਗੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਰੈਲੀ ਦੇ ਬਹਾਨੇ ਅਕਾਲੀ ਦਲ ਹੁਣ ਸੁਖਦੇਵ ਢੀਂਡਸਾ ਨੂੰ ਘੇਰਨ ਦੀ ਕੋਸ਼ਿਸ਼ ਕਰੇਗਾ ਤੇ ਇੱਕਜੁਟਤਾ ਦਿਖਾਉਣ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਪਹਿਲਾਂ ਸੁਖਦੇਵ ਢੀਂਡਸਾ ਵੀ ਜ਼ਰੂਰ ਹਲਕੇ ਦੇ ਵੱਖ ਵੱਖ ਸਿਆਸੀ ਲੀਡਰਾਂ ਤੇ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰ ਚੁੱਕੇ ਹਨ। ਅਕਾਲੀ ਦਲ ਦਾ ਤਰਕ ਹੈ ਕਿ ਮੀਡੀਆ ਇਸ ਨੂੰ ਕਿਸੇ ਨਾਲ ਵੀ ਜੋੜ ਕੇ ਦੇਖ ਸਕਦਾ ਹੈ ਪਰ ਸਾਡੀ ਰੈਲੀ ਸਿਰਫ ਸਰਕਾਰ ਦੇ ਖ਼ਿਲਾਫ਼ ਤੇ ਉਸ ਦੀਆਂ ਨੀਤੀਆਂ ਦੇ ਖਿਲਾਫ਼ ਪੂਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਅਸੀਂ ਉਹ ਅਲੱਗ ਅਲੱਗ ਹਲਕੇ ਅੰਦਰ ਮੀਟਿੰਗਾਂ ਤੇ ਰੈਲੀਆਂ ਕਰ ਚੁੱਕੇ ਹਾਂ।

Real Estate