RSS ਮੁਸਲਮਾਨਾਂ ਦੀ ਨਸਲਕੁਸ਼ੀ ਕਰੇ, ਉਸ ਤੋਂ ਪਹਿਲਾਂ ਕੌਮਾਂਤਰੀ ਜਗਤ ਨੂੰ ਜਾਗ ਜਾਣਾ ਚਾਹੀਦਾ ਹੈ : – ਇਮਰਾਨ ਖ਼ਾਨ

2856

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ‘ਤੇ ਹਮਲਾ ਕਰਦਿਆਂ ਕਿਹਾ ਹੈ ਕਿ ਆਰਐੱਸਐੱਸ ਕਾਰਨ ਮੁਸਲਮਾਨਾਂ ਦੀ ਨਸਲਕੁਸ਼ੀ ਹੋਵੇ, ਉਸ ਤੋਂ ਪਹਿਲਾਂ ਕੌਮਾਂਤਰੀ ਜਗਤ ਨੂੰ ਜਾਗ ਜਾਣਾ ਚਾਹੀਦਾ ਹੈ।” ਭਾਰਤ ਵਿੱਚ ਇਸ ਵੇਲੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ। ਇਹ ਸੰਘ ਪਰਿਵਾਰ ਦਾ ਹਿੱਸਾ ਹੈ, ਯਾਨਿ ਦੋਵਾਂ ਦੀ ਵਿਚਾਰਧਾਰਾ ਇੱਕ ਹੈ। ਵੀਰਵਾਰ ਨੂੰ ਤੇਲੰਗਾਨਾ ਵਿੱਚ ਆਰਐੱਸਐੱਸ ਨੇ ਇੱਕ ਮਾਰਚ ਕੱਢਿਆ ਸੀ, ਜਿਸ ਦਾ ਇੱਕ ਵੀਡੀਓ ਕਲਿੱਪ ਸੁਚਿਤਰ ਵਿਜਯਨ ਨਾਮ ਦੇ ਵਿਅਕਤੀ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਸੀ। ਇਮਰਾਨ ਖ਼ਾਨ ਨੇ ਸੁਚਿਤਰ ਵਿਜਯਨ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਹੋਇਆ ਲਿਖਿਆ ਹੈ, “ਆਰਐੱਸਐੱਸ ਕਾਰਨ ਮੁਸਲਮਾਨਾਂ ਦੀ ਨਸਲਕੁਸ਼ੀ ਹੋਵੇ, ਉਸ ਤੋਂ ਪਹਿਲਾਂ ਕੌਮਾਂਤਰੀ ਜਗਤ ਨੂੰ ਜਾਗ ਜਾਣਾ ਚਾਹੀਦਾ ਹੈ।” “ਮੁਸਲਮਾਨਾਂ ਦੀ ਨਸਲਕੁਸ਼ੀ ਦੇ ਸਾਹਮਣੇ ਦੁਨੀਆਂ ਦੀਆਂ ਦੂਜੀਆਂ ਨਸਲਕੁਸ਼ੀਆਂ ਬਹੁਤ ਛੋਟੀਆਂ ਸਾਬਿਤ ਹੋਣਗੀਆਂ। ਕਿਸੇ ਧਰਮ ਵਿਸ਼ੇਸ਼ ਨਾਲ ਨਫ਼ਰਤ ਦੇ ਆਧਾਰ ‘ਤੇ ਜਦੋਂ ਕਦੇ ਵੀ ਹਿਟਲਰ ਦੇ ਬ੍ਰਾਊਨ ਸ਼ਰਟਸ ਜਾਂ ਆਰਐੱਸਐੱਸ ਵਰਗੇ ਮਿਲੀਸ਼ੀਆ ਸੰਗਠਨ ਬਣਦੇ ਹਨ, ਉਨ੍ਹਾਂ ਦਾ ਅੰਤ ਹਮੇਸ਼ਾ ਨਸਲਕੁਸ਼ੀ ‘ਤੇ ਹੁੰਦਾ ਹੈ।”

Real Estate