ਬੁਰਜ ਖ਼ਲੀਫ਼ਾ ਤੋਂ ਉੱਚੀ ਇਮਾਰਤ ‘ਜੱਦਾਹ ਟਾਵਰ’ ਹੋ ਰਹੀ ਤਿਆਰ

2330

ਦੁਬਈ ਸਥਿਤ ਬੁਰਜ ਖ਼ਲੀਫ਼ਾ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਨਹੀਂ ਹੋਵੇਗੀ ਤੇ ਇਸ ਦੀ ਥਾਂ ਰਿਆਧ ਵਿਖੇ ਬੁਰਜ ਖ਼ਲੀਫ਼ਾ ਤੋਂ 180 ਮੀਟਰ ਵੱਧ ਉੱਚਾ ਬਣ ਰਿਹਾ ‘ਜੱਦਾਹ ਟਾਵਰ’ ਲੈ ਲਵੇਗਾ। ਇਹ ਇਮਾਰਤ 1,000 ਮੀਟਰ ਭਾਵ ਪੂਰਾ ਇੱਕ ਕਿਲੋਮੀਟਰ ਉੱਚੀ ਹੋਵੇਗੀ। ਬੁਰਜ ਖ਼ਲੀਫ਼ਾ ਦੀ ਉਚਾਈ 828 ਮੀਟਰ ਹੈ। ‘ਜੱਦਾਹ ਟਾਵਰ’ ਦੀ ਉਸਾਰੀ ਉੱਤੇ 8,797 ਕਰੋੜ ਰੁਪਏ ਲੱਗਣਗੇ। ਇਸ ਦੀਆਂ 200 ਤੋਂ ਵੱਧ ਮੰਜ਼ਿਲਾਂ ਹੋਣਗੀਆਂ। ਇੱਕ ਫ਼ਲੋਰ ਦਾ ਰਕਬਾ 2।43 ਲੱਖ ਵਰਗ ਮੀਟਰ ਹੋਵੇਗਾ। ਇਸ ਦਾ ਆਖਾ਼ਰੀ ਫ਼ਲੋਰ 2,192 ਫ਼ੁੱਟ ਦੀ ਉਚਾਈ ਉੱਤੇ ਹੋਵੇਗਾ। ਇਸ ਇਮਾਰਤ ਵਿੱਚ 55 ਸਿੰਗਲ ਡੈੱਕ ਲਿਫ਼ਟਾਂ ਹੋਣਗੀਆਂ ਤੇ ਚਾਰ ਡਬਲ ਡੈੱਕ ਲਿਫ਼ਟਾਂ ਲੱਗਣਗੀਆਂ। 2,139 ਫ਼ੁੱਟ ਦੀ ਉਚਾਈ ਉੱਤੇ ਇਸ ਦਾ ਆਬਜ਼ਰਵੇਸ਼ਨ ਡੈੱਕ ਹੋਵੇਗਾ। ਬੁਰਜ ਖ਼ਲੀਫ਼ਾ ਨੂੰ ਤਿਆਰ ਕਰਵਾਉਣ ਵਾਲੇ ਆਰਕੀਟੈਕਟ ਐਡਰੀਅਨ ਡੀ ਸਮਿੱਥ ਹੀ ਹੁਣ ਜੱਦਾਹ ਟਾਵਰ ਵੀ ਬਣਾ ਰਹੇ ਹਨ। ਉਸਾਰੀ 10 ਜਨਵਰੀ, 2015 ਨੂੰ ਸ਼ੁਰੂ ਹੋਈ ਸੀ ਤੇ ਹੁਣ ਤੱਕ ਇਸ ਦੀਆਂ 47 ਮੰਜ਼ਿਲਾਂ ਬਣ ਚੁੱਕੀਆਂ ਹਨ। ਇਸ ਦੀ ਬੇਸਮੈਂਟ ਤੋਂ ਲੈ ਕੇ 90–92 ਮੰਜ਼ਿਲਾਂ ਤੱਕ ਦਫ਼ਤਰ ਤੇ ਇਮਾਰਤ ਨਾਲ ਸਬੰਧਤ ਮਸ਼ੀਨਾਂ, ਪਾਰਕਿੰਗ ਆਦਿ ਹੋਣਗੀਆਂ। 93ਵੀਂ ਮੰਜ਼ਿਲ ਤੋਂ ਲੈ ਕੇ 113ਵੀਂ ਮੰਜ਼ਿਲ ਤੱਕ ਰਿਹਾਇਸ਼ੀ ਸਥਾਨ ਰਹਿਣਗੇ। ਪਰਿਵਾਰ ਇਨ੍ਹਾਂ ਵਿੱਚ ਰਹਿਣਗੇ। ਇੰਝ ਹੀ 114ਵੀਂ ਮੰਜ਼ਿਲ ਉੱਤੇ ਇਮਾਰਤ ਦੀਆਂ ਮਸ਼ੀਨਾਂ ਅਤੇ 115ਵੀਂ ਮੰਜ਼ਿਲ ਤੋਂ ਲੈ ਕੇ 156ਵੀਂ ਮੰਜ਼ਿਲ ਤੱਕ ਹੋਟਲ ਤੇ ਰੈਸਟੋਰੈਂਟ ਹੋਣਗੇ।157ਵੀਂ ਮੰਜ਼ਿਲ ਉੱਤੇ ਆਬਜ਼ਰਵੇਸ਼ਨ ਡੈੱਕ ਹੋਵੇਗਾ ਤੇ ਇਸ ਤੋਂ ਉੱਪਰ ਸਿਰਫ਼ ਮਸ਼ੀਨਾਂ ਹੋਣਗੀਆਂ।

Real Estate