ਗੈਂਗਸਟਰ ਇਹਨਾਂ ਨੇ ਹੀ ਬਣਾਏ ਸੀ – ਡਾ. ਸਿੱਧੂ

925

ਡਾ. ਨਵਜੋਤ ਕੌਰ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੱਤਰਕਾਰਾਂ ਦੇ ਹੱਕ ਵਿੱਚ ਆਉਂਦਿਆਂ ਭਗਵੰਤ ਮਾਨ ਨੂੰ ਵੀ ਖੂਬ ਖਰੀਆਂ ਖਰੀਆਂ ਸੁਣਾਈਆਂ। ਸਿੱਧੂ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਗਲਤੀ ਨਹੀਂ ਕੀਤੀ ਤਾਂ ਫਿਰ ਤੁਹਾਨੂੰ ਮਿਰਚਾਂ ਕਿਉਂ ਲੱਗ ਰਹੀਆਂ ਨੇ। ਡਾ. ਸਿੱਧੂ ਨੇ ਇੱਥੇ ਹੀ ਪੰਜਾਬ ਅੰਦਰ ਬਿਜਲੀ ਦੀਆਂ ਵਧ ਰਹੀਆਂ ਦਰਾਂ ‘ਤੇ ਵੀ ਚਿੰਤਾ ਪ੍ਰਗਟ ਕੀਤੀ।ਉਨ੍ਹਾਂ ਕਿਹਾ ਕਿ ਬਾਦਲਾਂ ਦੀ ਸਰਕਾਰ ਸਮੇਂ ਹੋਏ ਸਮਝੌਤੇ ਕਾਰਨ ਬਿਜਲੀ ਦੀਆਂ ਦਰਾਂ ਇੰਨੀਆਂ ਵੱਧ ਹਨ। ਉਨ੍ਹਾਂ ਕਿਹਾ ਕਿ ਬਿਜਲੀ ਤਾਂ ਜੇਕਰ ਕੂੜੇ ਤੋਂ ਬਣਾ ਲਈ ਜਾਵੇ ਤਾਂ ਵੀ 4ਰੁਪਏ ਦੀ ਬਣ ਜਾਂਦੀ ਹੈ। ਮਜੀਠੀਆ ਨੂੰ ਵੀ ਲੰਬੇ ਹੱਥੀਂ ਲੈਂਦਿਆਂ ਡਾ. ਸਿੱਧੂ ਨੇ ਕਿਹਾ ਕਿ ਗੈਂਗਸਟਰ ਮਜੀਠੀਆ ਨੇ ਬਣਾਏ ਸਨ ਤੇ ਅੱਜ ਉਸੇ ਨੂੰ ਧਮਕੀਆਂ ਦੇਣ ਲੱਗ ਪਏ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਅਮਨ ਕਨੂੰਨ ਦੀ ਸਥਿਤੀ ਬਾਦਲ ਰਾਜ ਦੌਰਾਨ ਹੋਈ ਸੀ ਅਤੇ ਇਹ ਹੁਣ ਠੀਕ ਕਰਨਾ ਇੰਨਾ ਆਸਾਨ ਨਹੀਂ ਹੈ।

Real Estate