ਅੰਦਰਲਾ ਅਧਿਆਪਕ

4853
ਪ੍ਰੀਤ ਘੁਮਾਣ
ਕੁਝ ਲਿਖੋ ,
ਨਹੀਂ ਲਿਖਣਾ ਆਉਂਦਾ ਤਾਂ,
ਕੁਝ ਪੜ੍ਹੋ  |
ਨਹੀਂ ਪੜ੍ਹਨਾ ਆਉਂਦਾ ਤਾਂ ,
ਹਲੂਣਾ ਦੇਕੇ ਜਗਾਓ  |
ਆਪਣੇ ਅੰਦਰਲੇ ਅਧਿਆਪਕ ਨੂੰ
ਜੋ ਰੱਬ ਨੇ ਤੁਹਾਨੂੰ ਪਹਿਲਾਂ ਤੋਂ ਹੀ
ਸਭ ਨੂੰ ਦਿੱਤਾ ਹੈ  |
ਇਹ ਸਕੂਲਾਂ ਵਾਲਾ,
ਅਧਿਆਪਕ ਨਹੀਂ  |
ਇਹ ਤਾਂ ਅਸੂਲਾਂ ਵਾਲਾ,
ਅਧਿਆਪਕ ਹੈ  |
ਜੋ ਤੁਹਾਡੇ ਜਨਮ ਲੈਂਦਿਆਂ ਹੀ,
ਮਰਨ ਤੱਕ ਨਾਲ ਨਾਲ ਰਹਿੰਦਾ ਐ।
ਉਹ ਅਧਿਆਪਕ,
ਜੋ ਚੁਣਾਉਂਤੀਆਂ,
ਮੁਸ਼ਕਿਲਾਂ,
ਦਾ ਸਾਹਮਣਾ ਕਰਨ ਦੀ ਜਾਂਚ
ਸਿਖਾਉਂਦਾ ਏ  |
ਇਹ ਕੋਈ ਕਾਪੀ ਕਿਤਾਬ ਨਹੀਂ
ਪੜ੍ਹਾਉਂਦਾ |
ਇਹਤਾਂ ਬਿਨਾ ਸਿਲੇਬਸ ਵਾਲੇ
ਸਬਕ ਸਿਖਾਉਂਦਾ ਹੈ  |
ਜੀਵਨ ਜਾਚ
ਤੇ
ਜੀਵਨ ਪੰਧ ਦੇ।
Real Estate