3 ਘੰਟੇ ਤੋਂ ਵੱਧ ਦਾ ਸੂਰਜ ਗ੍ਰਹਿਣ

2679

2019 ਦਾ ਸੱਭ ਤੋਂ ਵੱਡਾ ਅਤੇ ਅੰਤਮ ਸੂਰਜ ਗ੍ਰਹਿਣ ਅੱਜ ਲੱਗ ਗਿਆ ਹੈ। ਇਸ ਤੋਂ ਪਹਿਲਾਂ ਇਸ ਸਾਲ 6 ਜਨਵਰੀ ਅਤੇ 2 ਜੁਲਾਈ ਨੂੰ ਅੱਧਾ ਸੂਰਜ ਗ੍ਰਹਿਣ ਲੱਗਿਆ ਸੀ। ਇਸ ਸੂਰਜ ਗ੍ਰਹਿਣ ਨੂੰ ਦੇਸ਼ ਦੇ ਦੱਖਣੀ ਹਿੱਸੇ ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਦੇ ਹਿੱਸਿਆਂ ‘ਚ ਵੇਖਿਆ ਜਾ ਸਕੇਗਾ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ‘ਚ ਇਹ ਅੱਧਾ ਸੂਰਜ ਗ੍ਰਹਿਣ ਵਜੋਂ ਵਿਖਾਈ ਦੇਵੇਗਾ। ਭਾਰਤੀ ਸਮੇਂ ਮੁਤਾਬਿਕ ਸਵੇਰੇ 8।04 ਵਜੇ ਤੋਂ ਸੂਰਜ ਗ੍ਰਹਿਣ ਸ਼ੁਰੂ ਹੋ ਗਿਆ ਹੈ ਅਤੇ ਸਵੇਰੇ 9।24 ਵਜੇ ਤੋਂ ਚੰਦਰਮਾ ਸੂਰਜ ਦੇ ਕੰਢੇ ਨੂੰ ਢੱਕਣਾ ਸ਼ੁਰੂ ਕਰੇਗਾ। 11।05 ਵਜੇ ਤਕ ਇਹ ਸੂਰਜ ਗ੍ਰਹਿਣ ਖਤਮ ਹੋ ਜਾਵੇਗਾ। ਇਸ ਗ੍ਰਹਿਣ ਦੀ ਮਿਆਦ 3 ਘੰਟੇ 12 ਮਿੰਟ ਹੋਵੇਗੀ।

Real Estate