ਸ਼ਬਦ ਚਿੱਤਰਾਂ ਦੀ ਪੁਸਤਕ ‘ਉਡਾਰੀਆਂ ਭਰਦੇ ਲੋਕ’ ਰਿਲੀਜ਼, ‘ਜਿਸ ਕਮਰੇ ’ਚ ਕਿਤਾਬ ਨਹੀਂ ਉੱਥੇ ਆਤਮਾ ਨਹੀਂ ਹੁੰਦੀ’- ਸ੍ਰ: ਜੌਹਲ

925

ਬਠਿੰਡਾ/ 26 ਦਸੰਬਰ

ਦੇਸ਼ ਭਗਤੀ, ਪਰਉਪਕਾਰ, ਕੁਰਬਾਨੀ, ਨੇਕੀ, ਸੱਭਿਆਚਾਰ ਦੀ ਪ੍ਰਫੁੱਲਤਾ ਅਤੇ ਜਬਰ ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਮਹਾਨ ਸਖ਼ਸੀਅਤਾਂ ਦੇ ਜੀਵਨ ਕਾਲ ਦਾ ਬਹੁਤ ਮਹੱਤਵ ਹੁੰਦਾ ਹੈ। ਅਜਿਹੀਆਂ ਦਰਜਨਾਂ ਸਖ਼ਸੀਅਤਾਂ ਦੇ ਸ਼ਬਦ ਚਿੱਤਰਾਂ ਨੂੰ ਪੰਜਾਬੀ ਦੇ ਸਾਹਿਤਕਾਰ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਆਪਣੀ ਪੁਸਤਕ ‘‘ਉਡਾਰੀਆਂ ਭਰਦੇ ਲੋਕ’’ ਵਿੱਚ ਰੂਪਮਾਨ ਕੀਤਾ ਹੈ, ਜਿਸਨੂੰ ਸਥਾਨਕ ਟੀਚਰਜ ਹੋਮ ਵਿਖੇ ਪੀਪਲਜ ਲਿਟਰੇਰੀ ਫੈਸਟੀਵਲ ਦੌਰਾਨ ਰਿਲੀਜ਼ ਕਰਨ ਦੀ ਰਸਮ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਸ੍ਰ: ਸਰਦਾਰਾ ਸਿੰਘ ਜੌਹਲ, ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਪ੍ਰੋ: ਸੁਖਦੇਵ ਸਿੰਘ ਸਿਰਸਾ, ਪੀਪਲਜ ਫੋਰਮ ਬਰਗਾੜੀ ਦੇ ਪ੍ਰਧਾਨ ਸ੍ਰੀ ਖੁਸਵੰਤ ਬਰਗਾੜੀ, ਪੰਜਾਬੀ
ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਸ੍ਰੀ ਜਸਪਾਲ ਸਿੰਘ ਮਾਨਖੇੜਾ ਅਤੇ ਉ¤ਘੇ ਗ਼ਜਲਗੋ ਸ੍ਰੀ ਸੁਰਿੰਦਰਪ੍ਰੀਤ ਘਣੀਆ ਨੇ ਅਦਾ ਕੀਤੀ। ਇਹ ਪੁਸਤਕ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੀ ਵਡੇਰੀ ਸਾਂਝ ਨੂੰ ਵੀ ਉਜਾਗਰ ਕਰਦੀ ਹੈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ: ਜੌਹਲ ਨੇ ਕਿਹਾ ਕਿ ਜਿਸ ਕਮਰੇ ਵਿੱਚ ਕਿਤਾਬ ਨਹੀਂ ਹੁੰਦੀ, ਉਸ ਕਮਰੇ ਵਿੱਚ ਆਤਮਾ ਹੀ ਨਹੀਂ ਹੁੰਦੀ। ਅਸਲ ਵਿੱਚ ਕਿਤਾਬ ਇਨਸਾਨ ਤੇ ਸਮਾਜ ਦੀ ਰੂਹ ਹੁੰਦੀ ਹੈ। ਉਹਨਾਂ ਪੁਸਤਕ ਰਿਲੀਜ਼ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਵਾਂ ਸਾਹਿਤ ਕਾਫ਼ੀ ਰਚਿਆ ਜਾ ਰਿਹਾ ਹੈ ਜਿਸਤੋਂ ਤਸੱਲੀ ਪ੍ਰਗਟ ਹੁੰਦੀ ਹੈ।
ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਅਤੇ ਗ਼ਜਲਗੋ ਸ੍ਰੀ ਸੁਰਿੰਦਰਪ੍ਰੀਤ ਸਿੰਘ ਘਣੀਆ ਨੇ ਵੱਖਰੇ ਤੌਰ ਤੇ ਸ੍ਰੀ ਭੁੱਲਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹਨਾਂ ਸਮਾਜ ਸੇਵਕਾਂ, ਬਹਾਦਰਾਂ, ਲੇਖਕਾਂ ਤੇ ਕਲਾਕਾਰਾਂ ਦੇ ਸ਼ਬਦ ਚਿੱਤਰ ਇਸ ਪੁਸਤਕ ਦਾ ਸਿੰਗਾਰ ਬਣਾਏ ਹਨ, ਉਹਨਾਂ ਦੀ ਚੋਣ ਬਾ-ਕਮਾਲ ਹੈ ਅਤੇ ਕਿਤਾਬ ਜਾਣਕਾਰੀ ਭਰਪੂਰ ਹੈ। ਉਹਨਾਂ ਕਿਹਾ ਕਿ ਸ੍ਰੀ ਭੁੱਲਰ ਦੀ ਕਲਮ ਤੋਂ ਭਵਿੱਖ ’ਚ ਵੀ ਚੰਗੀ ਉਮੀਦ ਬੱਝੀ ਹੈ ।
ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇਸ ਪੁਸਤਕ ਵਿੱਚ ਅਰਸ਼ ਤੋਂ ਫ਼ਰਸ ਤੇ ਪਹੁੰਚੀ ਕੁਲਸੁਮ, ਗਦਰੀ ਸੂਰਬੀਰਾਂ ਦੀ ਸਮਰਥਕ ਐਗਨੀਜ ਸਮੈਂਡਲੀ, ਆਜ਼ਾਦੀ ਲਈ ਸਹਾਦਤ ਦਾ ਜਾਮ ਪੀਣ ਵਾਲੀ ਊਦਾ ਦੇਵੀ, ਮਹਾਨ ਸਹੀਦ ਨੀਰਜਾ ਭਨੋਟ, ਨਾਜੀਆਂ ਨਾਲ ਟਾਕਰਾ ਲੈਣ ਵਾਲੀ ਜਸੂਸ ਨੂਰ, ਆਜ਼ਾਦ ਚਿੰਤਨ ਸਹੀਦ ਜਿਓਰਦਾਨੋ ਬਰੂਨੋ, ਮਹਾਨ ਸਮਾਜ ਸੇਵਕ ਅਲੋਕ ਸਾਗਰ, ਇਨਕਲਾਬੀ ਯੋਧਾ ਤੇਜਾ ਸਿੰਘ ਸੁਤੰਤਰ, ਕੁਦਰਤੀ ਖੇਤੀ ਦਾ ਅ¦ਬਰਦਾਰ ਮਾਸਾਨੋਬੂ ਫੂਕੂਓਕਾ, ਸੇਵਾ ਸਿੰਘ ਕ੍ਰਿਪਾਨ ਬਹਾਦਰ ਤੋਂ ਇਲਾਵਾ ਪੰਜਾਬੀ ਦੇ ਸਾਹਿਤਕਾਰਾਂ ਉਸਤਾਦ ਦਾਮਨ, ਅੱਲ੍ਹਾ ਯਾਰ ਖਾਂ ਜੋਗੀ, ਨੰਦ ਲਾਲ ਨੂਰਪੁਰੀ, ਸੰਤ ਰਾਮ ਉਦਾਸੀ, ਅਫ਼ਜਲ ਰੰਧਾਵਾ, ਕ੍ਰਿਸਨਾ ਸੋਬਤੀ ਸਮੇਤ ਗਾਇਕ ਕਲਾਕਾਰਾਂ ਰੇਸਮਾਂ, ਨੂਰਜਹਾਂ, ਸੁਰਿੰਦਰ ਕੌਰ, ਸਬੀਹਾ ਖਾਨੁਮ, ਯਮਲਾ ਜੱਟ, ਜਬੈਂਦਾਂ ਖਾਨੁਮ, ਦੀਦਾਰ ਸੰਧੂ, ਸਮਸਾਦ ਬੇਗਮ ਆਦਿ ਦਰਜਨਾਂ ਸਖ਼ਸੀਅਤਾਂ ਦੇ ਸ਼ਬਦ ਚਿੱਤਰ ਸਿੰਗਾਰੇ ਗਏ ਹਨ ਅਤੇ ਇਹ ਪੁਸਤਕ ਪਾਠਕਾਂ ਦੇ ਸੁਹਜ ਸੁਆਦ ਦਾ ਮਿਸ਼ਰਣ ਹੈ।

Real Estate