PNB ਬੈਂਕ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਮਾਰੂਤੀ ਦਾ ਸਾਬਕਾ ਐੱਮ ਡੀ ਗ੍ਰਿਫਤਾਰ

943

ਮਾਰੂਤੀ ਦੇ ਸਾਬਕਾ ਐੱਮਡੀ ਜਗਦੀਸ਼ ਖੱਟਰ ‘ਤੇ ਸੀ.ਬੀ.ਆਈ ਨੇ ਧੋਖਾਧੜੀ ਦਾ ਕੇਸ ਦਰਜ ਕਰਨ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ।  ਖੱਟਰ ਫਿਲਹਾਲ ਕਾਰਨੇਸ਼ਨ ਆਟੋ ਇੰਡੀਆ ਕੰਪਨੀ ਦੇ ਡਾਇਰੈਕਟਰ ਹਨ। ਕੇਂਦਰੀ ਜਾਂਚ ਏਜੰਸੀ ਨੇ ਵਿੱਤੀ ਲੈਣ-ਦੇਣ ‘ਚ ਘਪਲੇ ਦੇ ਦੋਸ਼ ‘ਚ ਉਨ੍ਹਾਂ ‘ਤੇ ਕੇਸ ਦਰਜ ਕੀਤਾ ਹੈ। ਉਨ੍ਹਾਂ ਦੇ ਨਾਲ ਹੀ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਧੋਖਾਧੜੀ, ਜਾਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਮਾਰੂਤੀ ਦੇ ਸਾਬਕਾ ਐੱਮ। ਡੀ। ਖੱਟਰ ‘ਤੇ 110 ਕਰੋੜ ਰੁਪਏ ਦੇ ਘੋਟਾਲੇ ਦਾ ਦੋਸ਼ ਹੈ। ਜਗਦੀਸ਼ ਖੱਟਰ ਨੇ 2007 ਵਿੱਚ ਮਾਰੂਤੀ ਦੇ ਐਮਡੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਸ ਤੋਂ ਇੱਕ ਸਾਲ ਬਾਅਦ ਉਨ੍ਹਾਂ ਨੇ ਕਾਰਨੇਸ਼ਨ ਦੀ ਸਥਾਪਨਾ ਕੀਤੀ ਸੀ, ਜੋ ਕਿ ਗੱਡੀਆਂ ਦੀ ਸਰਵਿਸ ਅਤੇ ਪੁਰਾਣੀ ਗੱਡੀਆਂ ਦੇ ਖਰੀਦਣ-ਵੇਚਣ ਦੇ ਕੰਮ-ਕਾਜ ਵਿੱਚ ਹੈ। ਸੀਬੀਆਈ ਨੇ ਜੋ ਮਾਮਲਾ ਦਰਜ ਕੀਤਾ ਹੈ ਉਸ ਵਿੱਚ ਪੀਐਨਬੀ ਨੇ ਕਿਹਾ ਹੈ ਕਿ ਖੱਟਰ ਅਤੇ ਉਨ੍ਹਾਂ ਦੀ ਸਾਥੀ ਕੰਪਨੀਆਂ ਖੱਟਰ ਆਟੋ ਇੰਡੀਆ, ਕਾਰਨੇਸ਼ਨ ਰਿਅਲਿਟੀ ਪ੍ਰਾਈਵੇਟ ਲਿਮਿਟੇਡ ਅਤੇ ਕਾਰਨੇਸ਼ਨ ਇੰਸ਼ੋਰੇਂਸ ਬਰੋਕਿੰਗ ਨੇ 170 ਕਰੋੜ ਰੁਪਏ ਦੇ ਲੋਨ, ਲਈ ਆਵੇਦਨ ਕੀਤਾ ਸੀ, ਜਿਸਨੂੰ ਬੈਂਕ ਨੇ ਆਪਣੀ ਮੰਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਬੈਂਕ ਨੇ ਇਨ੍ਹਾਂ ਤਿੰਨੋਂ ਕੰਪਨੀਆਂ ਨੂੰ 10 ਕਰੋੜ ਰੁਪਏ ਦਾ ਇੱਕ ਹੋਰ ਲੋਨ ਦਿੱਤਾ ਸੀ। ਹਾਲਾਂਕਿ ਇਸਦਾ ਭੁਗਤਾਨ ਖੱਟਰ ਅਤੇ ਉਨ੍ਹਾਂ ਦੀ ਕੰਪਨੀਆਂ ਨੇ ਬੈਂਕ ਨੂੰ ਨਹੀਂ ਕੀਤਾ।ਇਸ ਤੋਂ ਇਲਾਵਾ ਬੈਂਕ ਵੱਲੋਂ ਖਰੀਦੇ ਗਏ ਸਾਮਾਨ ਨੂੰ ਵੀ ਖੱਟਰ ਨੇ ਬੈਂਕ ਦੀ ਮੰਜ਼ੂਰੀ ਤੋਂ ਬਿਨਾਂ ਵੇਚ ਦਿੱਤਾ, ਜੋ ਇੱਕ ਤਰ੍ਹਾਂ ਦੀ ਧੋਖਾਧੜੀ ਹੈ। ਇਸ ਨਾਲ ਬੈਂਕ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਬੈਂਕ ਵੱਲੋਂ ਕੀਤੇ ਗਏ ਫਾਰੇਂਸਿਕ ਆਡਿਟ ਵਿੱਚ ਪਤਾ ਲੱਗਿਆ ਹੈ ਕਿ ਇਨ੍ਹਾਂ ਲੋਕਾਂ ਨੇ 6692.48 ਲੱਖ ਦੀ ਸਥਿਰ ਸੰਪਤੀ ਸਿਰਫ 455.89 ਲੱਖ ਰੁਪਏ ਵਿੱਚ ਵੇਚ ਦਿੱਤੀ ਸੀ। ਇਸ ਜਾਇਦਾਦ ਨੂੰ ਬੈਂਕ ਕੋਲ ਕੰਪਨੀ ਨੇ ਗਿਰਵੀ ਰੱਖਿਆ ਸੀ। ਇਸ ਧੋਖਾਧੜੀ ਵਿੱਚ ਬੈਂਕ ਕਰਮਚਾਰੀਆਂ ਦੀ ਮਿਲੀਭਗਤ ਵੀ ਸਾਹਮਣੇ ਆਈ ਹੈ। ਅਜਿਹੇ ਕਰਮਚਾਰੀਆਂ ਦੇ ਖਿਲਾਫ ਵੀ ਬੈਂਕ ਕਾਰਵਾਈ ਕਰਨ ਜਾ ਰਿਹਾ ਹੈ। ਪੀਐਨਬੀ ਨੇ 17 ਅਕਤੂਬਰ ਨੂੰ ਸੀਬੀਆਈ ਦੇ ਕੋਲ ਮਾਮਲਾ ਦਰਜ ਕੀਤਾ ਸੀ।

Real Estate