OCI ਕਾਰਡ ਨਾਲ ਰੱਦ ਕੀਤਾ ਪਾਸਪੋਰਟ ਰੱਖਣਾ ਜਰੂਰੀ , ਅਮਰੀਕਾ ਤੋਂ ਦਿੱਲੀ ਆਉਣ ਵਾਲੇ 16 ਜਾਣਿਆ ਨੂੰ ਰੋਕਿਆ ਗਿਆ !

ਅਮਰੀਕਾ ਤੋਂ ਨਵੀਂ ਦਿੱਲੀ ਆਉਣ ਵਾਲੇ 16 ਭਾਰਤੀ ਅਮਰੀਕੀਆਂ ਨੂੰ ਉਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਜੌਹਨ ਐੱਫ ਕੈਨੇਡੀ ਹਵਾਈ ਅੱਡੇ ਤੇ ਰੋਕ ਲਿਆ ਗਿਆ।ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਕਤ ਓਸੀਆਈ ਕਾਰਡਧਾਰਕ ਯਾਤਰੀ ਪੁਰਾਣੇ ਰੱਦ ਕੀਤੇ ਪਾਸਪੋਰਟ ਨਾਲ ਨਹੀਂ ਲੈ ਕੇ ਆਏ ਸਨ ਜਿਸ ਕਾਰਨ ਕਾਰਨ ਏਅਰ ਇੰਡੀਆ ਉਨ੍ਹਾਂ ਦੇ ਬੋਰਡਿੰਗ ਪਾਸ ਨਹੀਂ ਬਣਾ ਰਿਹਾ ਸੀ।ਦੱਸਣਯੋਗ ਹੈ ਕਿ ਨਵੇਂ ਨਿਯਮਾਂ ਮੁਤਾਬਕ, ਇਨ੍ਹਾਂ ਮੁਸਾਫਰਾਂ ਨੂੰ ਆਪਣੇ ਨਾਲ ਪੁਰਾਣੇ ਰੱਦ ਕੀਤੇ ਹੋਏ ਪਾਸਪੋਰਟ ਵੀ ਲੈ ਕੇ ਆਉਣੇ ਸਨ ਜਿਸਦਾ ਨੰਬਰ ਉਨ੍ਹਾਂ ਦੇ ਭਾਰਤੀ ਵਿਦੇਸ਼ੀ ਨਾਗਰਿਕ ( ਓਸੀਆਈ ) ਕਾਰਡ ‘ਤੇ ਆਂਕਿਆ ਹੋਇਆ ਸੀ। ਪਰ ਇਨ੍ਹਾਂ 16 ਯਾਤਰੀਆਂ ਚੋਂ ਕਿਸੇ ਨੂੰ ਇਨ੍ਹਾਂ ਨਵੇਂ ਨਿਯਮ ਦੀ ਜਾਣਕਾਰੀ ਨਹੀਂ ਸੀ।ਜੌਹਨ ਐੱਫ ਕੈਨੇਡੀ ਏਅਰਪੋਰਟ ‘ਤੇ ਏਅਰ ਇੰਡੀਆ ਦਾ ਕਾਊਂਟਰ ਬੰਦ ਹੋਣ ਚ ਸਿਰਫ ਅੱਧੇ ਘੰਟੇ ਤੋਂ ਵੀ ਘੱਟ ਦਾ ਸਮਾਂ ਬਚਿਆ ਸੀ ਜਦੋਂ ਇਹ ਯਾਤਰੀ ਸਮੁਦਾਇਕ ਕਾਰਕੁਨ ਪ੍ਰੇਮ ਭੰਡਾਰੀ ਦੇ ਕੋਲ ਸਹਾਇਤਾ ਲਈ ਪੁੱਜੇ । ਭੰਡਾਰੀ ਨੇ ਦੱਸਿਆ, ਇਹ ਸਾਰੇ 16 ਭਾਰਤੀ – ਅਮਰੀਕੀ ਹਵਾਈ ਅੱਡੇ ‘ਤੇ ਹੀ ਫਸੇ ਰਹਿ ਜਾਂਦੇ ਅਤੇ ਉਨ੍ਹਾਂ ਨੂੰ ਇਲਾਵਾ ਪੈਸਾ ਦੇ ਕੇ ਫਿਰ ਤੋਂ ਟਿਕਟ ਬੁੱਕ ਕਰਨ ਲਈ ਕਿਹਾ ਜਾਂਦਾ ਜਾਂ ਘਰ ਭੇਜ ਦਿੱਤਾ ਜਾਂਦਾ ਪਰ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ , ਨਿਊਯਾਰਕ ਦੇ ਕੌਂਸਲ ਜਨਰਲ ਅਤੇ ਏਅਰ ਇੰਡੀਆ ਦੇ ਮੁਖੀ ਦੇ ਉੱਚ ਪੱਧਰ ਤੇ ਦਖਲ ਤੋਂ ਬਾਅਦ ਉਨ੍ਹਾਂ ਨੂੰ ਯਾਤਰਾ ਦੀ ਆਗਿਆ ਦੇ ਦਿੱਤੀ ਗਈ । ਚੱਕਰਵਰਤੀ ਦੇ ਜੇਕੇਐੱਫ ਹਵਾਈਅੱਡੇ ਤੇ ਏਅਰ ਇੰਡੀਆ ਨੂੰ ਇੱਕ ਈ – ਮੇਲ ਲਿਖਣ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੂੰ ਉਡਾਣ ਭਰਨ ਤੋਂ ਕੁਝ ਮਿੰਟ ਪਹਿਲਾਂ ਜਹਾਜ਼ ‘ਚ ਸਵਾਰ ਹੋਣ ਦੀ ਆਗਿਆ ਦੇ ਦਿੱਤੀ ਗਈ ।ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਨਿਯਮਾਂ ਦੇ ਵਾਰੇ ਜ਼ਿਆਦਾਤਰ ਓਸੀਆਈ ਕਾਰਡਧਾਰਕਾਂ ਨੂੰ ਨਹੀਂ ਪਤਾ ਸੀ। ਇਨ੍ਹਾਂ ਸਾਰੇ ਭਾਰਤੀ – ਅਮਰੀਕੀਆਂ ਕੋਲ ਓਸੀਆਈ ਕਾਰਡ ਤਾਂ ਸਨ ਪਰ ਉਨ੍ਹਾਂ ਕੋਲ ਉਨ੍ਹਾਂ ਦੇ ਪੁਰਾਣੇ ਪਾਸਪੋਰਟ ਨਹੀਂ ਸਨ।

Real Estate