“ਪਾਕਿਸਤਾਨ ਤੋਂ ਆਏ ਹੁੰਦੇ ਤਾਂ ਚਲੇ ਜਾਂਦੇ ਪਰ ਅਸੀਂ ਤਾਂ ਜੰਮੇ ਹੀ ਇੱਥੇ ਹਾਂ”

1122

ਚੰਡੀਗੜ੍ਹ ਦੇ ਸੈਕਟਰ 17 ਵਿਖੇ ਨਾਗਰਿਕਤਾ ਦੇ ਨਵੇਂ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ ਦਾ ਵਿਰੋਧ ਕੀਤਾ ਗਿਆ।ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਣੇ ਸ਼ਹਿਰ ਦੇ ਲੋਕਾਂ ਨੇ ਸ਼ਿਰਕਤ ਕੀਤੀ। ਵਿਰੋਧ ਜ਼ਾਹਿਰ ਕਰਨ ਪੁੱਜੇ ਮੁਹੰਮਦ ਸਲੀਮ ਨੇ ਕਿਹਾ, ”ਪਾਕਿਸਤਾਨ ਤੋਂ ਆਏ ਹੁੰਦੇ ਤਾਂ ਚਲੇ ਜਾਂਦੇ ਪਰ ਅਸੀਂ ਇੱਥੇ ਹੀ ਜੰਮੇ ਹਾਂ।”
ਦੂਜੇ ਪਾਸੇ ਕਾਂਗਰਸ ਨੇ ਵੀ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਉੱਤੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਧਰਨਾ ਦਿੱਤਾ।ਰਾਹੁਲ ਗਾਂਧੀ ਨੇ ਕਿਹਾ, “ਨਰਿੰਦਰ ਮੋਦੀ ਜੀ ਤੁਸੀਂ ਵਿਦਿਆਰਥੀਆਂ ਉੱਤੇ ਗੋਲੀਆਂ ਚਲਾਉਂਦੇ ਹੋ, ਜਦੋਂ ਤੁਸੀਂ ਉਨ੍ਹਾਂ ਉੱਤੇ ਲਾਠੀਚਾਰਜ ਕਰਵਾਉਂਦੇ ਹੋ ਜਾਂ ਪੱਤਰਕਾਰਾਂ ਨੂੰ ਧਮਕਾਉਂਦੇ ਹੋ ਤਾਂ ਤੁਸੀਂ ਦੇਸ ਦੀ ਅਵਾਜ਼ ਨੂੰ ਡਰਾਉਂਦੇ ਹੋ।” ਰਾਹੁਲ ਨੇ ਕਿਹਾ ਨਾਗਰਿਕਤਾ ਸੋਧ ਕਾਨੂੰਨ ਉੱਤੇ ਚੱਲ ਰਿਹਾ ਅੰਦੋਲਨ ਕਾਂਗਰਸ ਨੇ ਨਹੀਂ ਕਰਵਾਇਆ ਬਲਕਿ ਇਹ ਭਾਰਤ ਮਾਂ ਦੀ ਆਵਾਜ਼ ਹੈ।
ਉੱਤਰ ਪ੍ਰਦੇਸ਼ ਵਿੱਚ ਨਾਗਰਿਕਤਾ ਸੋਧ ਐਕਟ ਵਿਰੁੱਧ ਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ ਵਿੱਚ ਰਾਜ ਵਿੱਚ 925 ਅਤੇ ਰਾਜਧਾਨੀ ਲਖਨਊ ਵਿੱਚ 150 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Real Estate