ਝਾਰਖੰਡ ਦੇ ਮੁੱਖ ਮੰਤਰੀ ਵਜੋਂ ਹੇਮੰਤ ਸੋਰੇਨ 27 ਦਸੰਬਰ ਨੂੰ ਚੁੱਕਣਗੇ ਸਹੁੰ

739

ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਤੇ ਰਾਜ ਵਿਧਾਨ ਸਭਾ ਚੋਣਾਂ ’ਚ ਜੇਤੂ ਰਹੇ ਵਿਰੋਧੀ ਗੱਠਜੋੜ ਦੇ ਆਗੂ ਹੇਮੰਤ ਸੋਰੇਨ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨਾਲ 27 ਦਸੰਬਰ ਨੂੰ ਆਪਣੇ ਸੂਬੇ ਦੀ ਰਾਜਧਾਨੀ ਰਾਂਚੀ ਦੇ ਮੋਰਹਾਬਾਦੀ ਮੈਦਾਨ ’ਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਝਾਰਖੰਡ ਵਿਧਾਨ ਸਭਾ ਚੋਣਾਂ ’ਚ ਕੁੱਲ 81 ਵਿੱਚੋਂ 47 ਸੀਟਾਂ ਜਿੱਤਣ ਤੋਂ ਬਾਅਦ ਗੱਠਜੋੜ ਦੇ ਆਗੂ ਹੇਮੰਤ ਸੋਰੇਨ ਦੀ ਰਿਹਾਇਸ਼ਗਾਹ ਉੱਤੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਪਣੀ ਇਸ ਇੱਛਾ ਬਾਰੇ ਗੱਠਜੋੜ ਹੁਣ ਰਾਜਪਾਲ ਦ੍ਰੋਪਦੀ ਮੁਰਮੂ ਨੂੰ ਸੁਚਿਤ ਕਰੇਗਾ ਤੇ ਜੇ ਉਨ੍ਹਾਂ ਦੀ ਸਹਿਮਤੀ ਮਿਲੀ, ਤਾਂ ਸਹੁੰ–ਚੁਕਾਈ ਪ੍ਰੋਗਰਾਮ ਮੋਰਹਾਬਾਦੀ ਮੈਦਾਨ ’ਚ ਰੱਖਿਆ ਜਾਵੇਗਾ।
ਝਾਰਖੰਡ ਦੇ ਆਏ ਚੋਣ ਨਤੀਜਿਆਂ ‘ਚ ਜੇਐੱਮਐੱਮ-ਕਾਂਗਰਸ ਗਠਜੋੜ ਨੂੰ 47 , ਭਾਜਪਾ ਨੂੰ 25 ਤੇ ਹੋਰਾਂ ਨੂੰ 9 ਸੀਟਾਂ ਮਿਲੀਆਂ ਹਨ ।

Real Estate