“ਅਕਾਲੀ ਦਲ ਵੱਲੋਂ ਵਿਰੋਧੀ ਧਿਰ ਦਾ ਰੋਲ ਨਿਭਾਇਆ ਜਾ ਰਿਹਾ” ਕਹਿਣ ਤੇ ਭੜਕਿਆ ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅੱਜ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਉਲਝ ਗਏ। ਭਗਵੰਤ ਪੱਤਰਕਾਰ ਨਾਲ ਖਹਿਬੜ ਪਏ ਅਤੇ ਹੱਥੋਪਾਈ ‘ਤੇ ਵੀ ਉਤਰੇ ਆਏ ਸਨ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਜਦੋਂ ਭਗਵੰਤ ਮਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਕਿਸੇ ਪੱਤਰਕਾਰ ਨੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਲੈ ਕੇ ਭਗਵੰਤ ਮਾਨ ਨੂੰ ਸਵਾਲ ਕੀਤਾ ਤਾਂ ਭਗਵੰਤ ਮਾਨ ਨੂੰ ਗੁੱਸਾ ਆ ਗਿਆ ਅਤੇ ਉਹ ਪੱਤਰਕਾਰ ਨਾਲ ਬਹਿਸਣ ਲੱਗ ਪਏ। ਇਸ ਦੌਰਾਨ ਗੱਲ ਇੱਥੋਂ ਤੱਕ ਵਧ ਗਈ ਕਿ ਭਗਵੰਤ ਮਾਨ ਆਪਣੀ ਸੀਟ ‘ਤੇ ਖੜ੍ਹੇ ਹੋ ਕੇ ਗੁੱਸੇ ‘ਚ ਪੱਤਰਕਾਰ ਨੂੰ ਬੋਲਣ ਲੱਗ ਪਏ ਸਨ। ਜਿਸ ਤੋਂ ਬਾਅਦ ਭਗਵੰਤ ਮਾਨ ਸਵਾਲਾਂ ਦੇ ਜਵਾਬ ਦਿੱਤੇ ਬਿਨ੍ਹਾਂ ਹੀ ਕਮਰੇ ‘ਚੋਂ ਬਾਹਰ ਚਲੇ ਗਏ। ਦਰਾਸਲ ਭਗਵੰਤ ਅਕਾਲੀ ਦਲ ਨੂੰ ਵਿਰੋਧ ਧਿਰ ਦਾ ਰੋਲ ਨਿਭਾਉਣ ਦੇ ਸਵਾਲ ਤੇ ਭੜਕੇ ਸਨ। ਪੱਤਰਕਾਰ ਨੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਲੈ ਕੇ ਭਗਵੰਤ ਮਾਨ ਨੂੰ ਸਵਾਲ ਕੀਤਾ ਤਾਂ ਭਗਵੰਤ ਮਾਨ ਨੂੰ ਗੁੱਸਾ ਆ ਗਿਆ । ਇਸੇ ਦੌਰਾਨ ਭਗਵੰਤ ਮਾਨ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮੰਦਬੁੱਧੀ ਵੀ ਕਹਿ ਗਏ ।

Real Estate