NRC: ਡਿਟੇਂਸ਼ਨ ਕੈਂਪ ਨਾ ਹੋਣ ਬਾਰੇ ਮੋਦੀ ਦੇ ਦਾਅਵੇ ਦੀ ਸੱਚਾਈ ਕੀ ਹੈ

BBC

ਸ਼ਨੀਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਕੋਈ ਡਿਟੇਂਸ਼ਨ ਕੇਂਦਰ ਨਹੀਂ ਹੈ, ਉਨ੍ਹਾਂ ਇਸ ਨੂੰ ਇੱਕ ਅਫ਼ਵਾਹ ਦੱਸਿਆ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸਿਰਫ਼ ਕਾਂਗਰਸ ਅਤੇ ਸ਼ਹਿਰੀ ਨਕਸਲੀਆਂ ਵਲੋਂ ਡਿਟੇਂਸ਼ਨ ਕੇਂਦਰਾਂ ਦੀਆਂ ਅਫਵਾਹਾਂ ਝੂਠੀਆਂ, ਗ਼ਲਤ ਇਰਾਦੇ ਵਾਲੀਆਂ, ਦੇਸ਼ ਨੂੰ ਬਰਬਾਦ ਕਰਨ ਦੇ ਨਾਪਾਕ ਇਰਾਦਿਆਂ ਨਾਲ ਭਰੀਆਂ ਹਨ – ਇਹ ਝੂਠ ਹੈ, ਝੂਠ ਹੈ, ਝੂਠ ਹੈ।”ਉਹਨਾਂ ਕਿਹਾ, “ਉਹ ਲੋਕ ਜੋ ਭਾਰਤ ਦੀ ਧਰਤੀ ਦੇ ਮੁਸਲਮਾਨ ਹਨ, ਜਿਨ੍ਹਾਂ ਦੇ ਪੁਰਖ਼ੇ ਮਾਂ ਭਾਰਤੀ ਦੇ ਬੱਚੇ ਹਨ। ਭਰਾਵੋ ਅਤੇ ਭੈਣੋ, ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਦੋਵਾਂ ਦਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਫ਼ਵਾਹਾਂ ਹਨ ਕਿ ਦੇਸ਼ ਦੇ ਮੁਸਲਮਾਨਾਂ ਨੂੰ ਡਿਟੇਂਸ਼ਨ ਕੇਂਦਰ ਵਿੱਚ ਭੇਜਿਆ ਜਾ ਰਿਹਾ ਹੈ, ਭਾਰਤ ਵਿੱਚ ਕੋਈ ਡਿਟੇਂਸ਼ਨ ਕੇਂਦਰ ਨਹੀਂ ਹੈ। ਭਰਾਵੋ ਅਤੇ ਭੈਣੋ, ਇਹ ਸਰਾਸਰ ਇੱਕ ਝੂਠ ਹੈ, ਇਹ ਇੱਕ ਨਾਪਾਕ ਸੋਚ ਵਾਲੀ ਖੇਡ ਹੈ। ਮੈਂ ਹੈਰਾਨ ਹਾਂ ਕਿ ਝੂਠ ਬੋਲਣ ਵਾਲੇ ਕਿਸ ਹੱਦ ਤੱਕ ਜਾ ਸਕਦੇ ਹਨ। “ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ ਦੇ ਉਲਟ, ਸਾਲ 2018 ਵਿੱਚ ਬੀਬੀਸੀ ਪੱਤਰਕਾਰ ਨਿਤਿਨ ਸ੍ਰੀਵਾਸਤਵ ਦੀ ਇੱਕ ਰਿਪੋਰਟ ਵਿੱਚ ਡਿਟੇਂਸ਼ਨ ਕੇਂਦਰ ਤੋਂ ਬਾਹਰ ਆਉਣ ਵਾਲੇ ਲੋਕਾਂ ਦੀ ਕਹਾਣੀ ਦੱਸੀ ਗਈ ਹੈ।
ਅਸਾਮ ਵਿੱਚ ਨਜ਼ਰਬੰਦੀ ਕੈਂਪ ਦੇ ਅੰਦਰ ਕੀ ਵਾਪਰਦਾ ਹੈ?

ਬੀਬੀਸੀ ਦੇ ਪੱਤਰਕਾਰ ਨਿਤਿਨ ਸ੍ਰੀਵਾਸਤਵ ਦੀ ਇੱਕ ਰਿਪੋਰਟ ਦੇ ਅਨੁਸਾਰ, “ਜੋ ਲੋਕ ਇੱਥੇ ਰਹਿ ਰਹੇ ਹਨ ਜਾਂ ਜੋ ਇੱਥੇ ਰਹਿ ਚੁੱਕੇ ਹਨ, ਇਹ ਡਿਟੇਂਸ਼ਨ ਕੈਂਪ ਇੱਕ ਭਿਆਨਕ ਸੁਪਨਾ ਹੈ ਜਿਸਨੂੰ ਭੁੱਲਣ ਲਈ ਉਹ ਦਿਨ ਰਾਤ ਲੱਗੇ ਹਨ।”
ਇਸੇ ਤਰ੍ਹਾਂ ਬੀਬੀਸੀ ਦੀ ਪੱਤਰਕਾਰ ਪ੍ਰਿਯੰਕਾ ਦੂਬੇ ਨੇ ਅਸਾਮ ਦੇ ਡਿਟੇਂਸ਼ਨ ਕੇਂਦਰਾਂ ਨਾਲ ਸਬੰਧਤ ਰਿਪੋਰਟਿੰਗ ਕੀਤੀ ਹੈ।ਬੀਬੀਸੀ ਦੀ ਪੱਤਰਕਾਰ ਪ੍ਰਿਯੰਕਾ ਦੂਬੇ ਦੀ ਇੱਕ ਰਿਪੋਰਟ ਦੇ ਅਨੁਸਾਰ, “ਨਾਗਰਿਕਤਾ ਸਾਬਤ ਕਰਨ ਦੀ ਮੁਸ਼ਕਲ ਕਾਨੂੰਨੀ ਪ੍ਰਕਿਰਿਆ ਵਿੱਚ ਗੁੰਮ ਗਏ ਅਸਾਮ ਦੇ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਡੁੱਬਦਾ ਪ੍ਰਤੀਤ ਹੁੰਦਾ ਹੈ। ਕਦੇ ਡਿਟੇਂਸ਼ਨ ‘ਚ ਬੰਦ ਮਾਂ-ਬਾਪ ਦੇ ਜੇਲ੍ਹ ਦੇ ਸਖ਼ਤ ਮਾਹੌਲ ਵਿੱਚ ਰਹਿਣ ਨੂੰ ਮਜਬੂਰ ਤਾਂ ਕਦੇ ਉਹਨਾਂ ਦੇ ਪਰਛਾਵੇਂ ਤੋਂ ਬਿਨਾਂ, ਬਾਹਰਲੀ ਕਠੋਰ ਦੁਨਿਆ ਨੂੰ ਇਕੱਲੇ ਸਹਿਣ ਕਰਦੇ ਇਨ੍ਹਾਂ ਬੱਚਿਆਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ।”

Real Estate