ਹੀਟਰ ਦੀ ਵਰਤੋਂ ਕਰੋ ਧਿਆਨ ਨਾਲ

4697

ਸਰਦੀ ਦੇ ਮੌਸਮ ਵਿਚ ਹੀਟਰ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨੀ ਨਾਲ ਇਸ ਦੀ ਵਰਤੋਂ ਕਰੋ । ਹੀਟਰ ਆਕਸੀਜਨ ਨੂੰ ਜਲਾਉਂਦੇ ਹਨ। ਜ਼ਿਆਦਾ ਸਮੇਂ ਤੱਕ ਇਸ ਦੀ ਵਰਤੋਂ ਸਾਹ ਦੀ ਸਮੱਸਿਆ ਪੈਦਾ ਕਰ ਸਕਦੀ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਤਾਂ ਇਸ ਤੋਂ ਦੂਰ ਰੱਖਣਾ ਚਾਹੀਦਾ ਹੈ।ਚੰਗਾ ਹੋਵੇਗਾ ਜੇਕਰ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਨਾ ਚਲਾਓ ਅਤੇ ਥੌੜੇ ਸਮੇਂ ਬਾਅਦ ਬੰਦ ਕਰਦੇ ਰਹੋ। ਅਜਿਹਾ ਕਰਨ ਨਾਲ ਆਕਸੀਜਨ ਦੀ ਸਮੱਸਿਆ ਵੀ ਘੱਟ ਹੋਵੇਗੀ ਅਤੇ ਬਿਜਲੀ ਦੀ ਵੀ ਬੱਚਤ ਹੋਵੇਗੀ। ਹੀਟਰ ਨਾਲ ਜੋ ਗਰਮ ਹਵਾ ਨਿਕਲਦੀ ਹੈ ਉਹ ਲੰਬੇ ਸਮੇਂ ਤੱਕ ਚਲਦੀ ਰਹੇ ਤਾਂ ਬਿਮਾਰੀ ਬਣ ਸਕਦੀ ਹੈ। ਕਦੀ-ਕਦੀ ਇਹ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ। ਇਸ ਨਾਲ ਕਮਰੇ ਵਿਚ ਕਾਰਬਨ ਮੋਨੋਆਕਸਾਈਡ ਗੈਸ ਜਮਾਂ ਹੁੰਦੀ ਹੈ ਜੋ ਪੂਰੀ ਤਰ੍ਹਾਂ ਨਾਲ ਜਲ ਨਹੀਂ ਸਕਦੀ। ਅਜਿਹੀ ਗੈਸ ਸਟੋਵ, ਹੀਟਿੰਗ ਸਿਸਟਮ ਅਤੇ ਸਿਗਰੇਟ ਦੇ ਧੂੰਏ ਵਿਚ ਵੀ ਪਾਈ ਜਾਂਦੀ ਹੈ। ਇਹ ਗੈਸ ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ ਘਾਤਕ ਹੁੰਦੀ ਹੈ। ਇਸ ਦੇ ਸੰਪਰਕ ਵਿਚ ਆਉਣ ਨਾਲ ਦਮ ਘੁਟ ਸਕਦਾ ਹੈ। ਕਿਉਂਕਿ ਇਹ ਗੈਸ ਸਰੀਰ ਨੂੰ ਆਕਸੀਜਨ ਪਹੁੰਚਾਉਣ ਵਾਲੇ ਰੈਡ ਬਲੱਡ ਸੈਲਸ ‘ਤੇ ਗਲਤ ਪ੍ਰਭਾਵ ਪਾਉਂਦੀ ਹੈ। ਜਿਸ ਕਾਰਨ ਸਿਰ ਦਰਦ, ਸਾਹ ਲੈਣ ਵਿਚ ਪਰੇਸ਼ਾਨੀ, ਘਬਰਾਹਟ ਹੋਣਾ, ਯਾਦ ਕਰਨ ਵਿਚ ਮੁਸ਼ਕਲ, ਪੇਟ ਵਿਚ ਪਰੇਸ਼ਾਨੀ, ਦਿਲ ਦੀ ਧੜਕਣ ਦਾ ਤੇਜ਼ ਹੋਣਾ ਆਦਿ ਮੁਸ਼ਕਲਾਂ ਆ ਸਕਦੀਆਂ ਹਨ। ਇਸ ਲਈ ਜਰੂਰੀ ਹੈ ਕਿ ਜਦੋਂ ਵੀ ਹੀਟਰ ਜਾਂ ਬਲੋਅਰ ਚਲਾਓ ਤਾਂ ਖਿੜਕੀ ਜਾਂ ਦਰਵਾਜ਼ਾ ਥੋੜ੍ਹਾ ਖੋਲ ਕੇ ਰੱਖੋ, ਜਿਸ ਨਾਲ ਹਵਾ ਆਉਂਦੀ ਰਹੇ। ਕਮਰੇ ਵਿੱਚ ਵੈਂਟੀਲੇਸ਼ਨ ਸਹੀ ਹੋਵੇ।

Real Estate